Back

ⓘ ਜਸਟਿਨ ਲੈਂਗਰ
ਜਸਟਿਨ ਲੈਂਗਰ
                                     

ⓘ ਜਸਟਿਨ ਲੈਂਗਰ

ਜਸਟਿਨ ਲੀ ਲੇਂਜਰ ਏ.ਐਮ. ਆਸਟਰੇਲੀਆ ਦਾ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਮਈ 2018 ਤੋਂ ਆਸਟਰੇਲੀਆਈ ਕ੍ਰਿਕਟ ਟੀਮ ਦਾ ਕੋਚ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ, ਜਿਸਨੂੰ 2000 ਦੇ ਦਹਾਕੇ ਦੇ ਦੌਰਾਨ ਮੈਥਿਊ ਹੇਡਨ ਦੇ ਨਾਲ ਟੈਸਟ ਕ੍ਰਿਕਟ ਵਿੱਚ ਉਸਦੀਆਂ ਸਾਂਝੇਦਾਰੀਆਂ ਲਈ ਜਾਣਿਆ ਜਾਂਦਾ ਹੈ। ਉਹ ਆਸਟਰੇਲੀਆ ਦੇ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਘਰੇਲੂ ਤੌਰ ਤੇ ਲੈਂਗਰ ਪੱਛਮੀ ਆਸਟਰੇਲੀਆ ਵੱਲੋਂ ਖੇਡਦਾ ਸੀ। ਇਸ ਤੋਂ ਇਲਾਵਾ ਉਹ ਮਿਡਲਸੈਕਸ ਅਤੇ ਸੋਮਰਸੈਟ ਲਈ ਇੰਗਲਿਸ਼ ਕਾਉਂਟੀ ਕ੍ਰਿਕਟ ਖੇਡਿਆ, ਅਤੇ ਕਿਸੇ ਆਸਟਰੇਲਿਆਈ ਖਿਡਾਰੀ ਦੁਆਰਾ ਪਹਿਲੀ ਸ਼੍ਰੇਣੀ ਦੇ ਪੱਧਰ ਤੇ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਉਸਦੇ ਨਾਮ ਹੇਠ ਦਰਜ ਹੈ।