Back

ⓘ ਸਤੀਸ਼ ਆਚਾਰੀਆ
ਸਤੀਸ਼ ਆਚਾਰੀਆ
                                     

ⓘ ਸਤੀਸ਼ ਆਚਾਰੀਆ

ਸਤੀਸ਼ ਅਚਾਰੀਆ ਕੁੰਦਪੁਰਾ, ਕਰਨਾਟਕ ਤੋਂ ਇੱਕ ਭਾਰਤੀ ਕਾਰਟੂਨਿਸਟ ਹੈ। 2015 ਵਿਚ, ਸ਼੍ਰੀ ਅਚਾਰੀਆ ਨੂੰ "ਯੂਨਾਈਟਿਡ ਸਕੈੱਚਜ਼" ਤੇ ਭਾਰਤ ਤੋਂ ਇੱਕ ਪ੍ਰੋਫੈਸ਼ਨਲ ਕਾਰਟੂਨਿਸਟ ਵਜੋਂ ਪੇਸ਼ ਕੀਤਾ ਗਿਆ ਸੀ।

                                     

1. ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ

ਅਚਾਰੀਆ ਨੇ ਕਲਾ ਦੀ ਕੋਈ ਰਸਮੀ ਸਿਖਲਾਈ ਨਹੀਂ ਲਈ। ਉਹ ਆਪੇ-ਸਿੱਖਿਆ ਕਾਰਟੂਨਿਸਟ ਹੈ। ਇੱਕ ਵਿਦਿਆਰਥੀ ਹੋਣ ਦੇ ਨਾਤੇ ਉਸਨੇ ਕੰਨੜ ਪ੍ਰਕਾਸ਼ਨਾਂ ਜਿਵੇਂ ਕਿ ਤਰੰਗਾ, ਸੁਧਾ ਅਤੇ ਤੁਸ਼ਾਰ ਵਿੱਚ ਕਾਰਟੂਨ ਛਪਵਾ ਕੇ ਆਪਣਾ ਖਰਚਾ ਚਲਾਇਆ। ਉਸਨੇ ਭੰਡਾਰਕਰ ਕਾਲਜ, ਕੁੰਦਪੁਰਾ ਤੋਂ ਬੀਕੌਮ ਕਰਨ ਤੋਂ ਬਾਅਦ ਮੰਗਲੌਰ ਯੂਨੀਵਰਸਿਟੀ ਤੋਂ ਵਿੱਤ ਵਿੱਚ ਐਮ.ਬੀ.ਏ. ਕੀਤੀ।

                                     

2. ਕੈਰੀਅਰ

ਐਮ ਬੀ ਏ ਪੂਰੀ ਕਰਨ ਤੋਂ ਬਾਅਦ, ਅਚਾਰੀਆ ਮੁੰਬਈ ਚਲੇ ਗਿਆ ਅਤੇ ਇੱਕ ਅਕਾਊਂਟ ਐਗਜੈਕਟਿਵ ਦੇ ਤੌਰ ਤੇ ਇੱਕ ਵਿਗਿਆਪਨ ਏਜੰਸੀ ਵਿੱਚ ਕੰਮ ਸ਼ੁਰੂ ਕੀਤਾ, ਪਰ ਕਾਰਟੂਨਿੰਗ ਨੂੰ ਜਾਰੀ ਰੱਖਣ ਲਈ ਇਹ ਕੰਮ ਛੱਡ ਦਿੱਤਾ। ਉਸ ਨੂੰ ਮੁੰਬਈ ਦੇ ਅੰਗਰੇਜ਼ੀ ਟੇਬਲੌਇਡ ਮਿਡ ਡੇ ਵਿੱਚ ਇੱਕ ਸਿਆਸੀ ਕਾਰਟੂਨਿਸਟ ਵਜੋਂ ਆਪਣੀ ਪਹਿਲੀ ਨੌਕਰੀ ਮਿਲੀ। ਉਸਨੇ 2003 ਵਿੱਚ ਇੱਕ ਸਟਾਫ ਕਾਰਟੂਨਿਸਟ ਦੇ ਤੌਰ ਤੇ ਮਿਡ ਡੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ 9 ਸਾਲ ਰੋਜ਼ਾਨਾ ਕਾਰਟੂਨ ਕਾਲਮ ਵਿੱਚ ਯੋਗਦਾਨ ਪਾਇਆ।

ਵਿਦੇਸ਼ੀ ਮੀਡੀਏ ਨੇ ਚਾਰਲੀ ਹੈਬਡੋ ਕਤਲੇਆਮ ਬਾਰੇ ਅਚਾਰੀਆ ਦੇ ਕਾਰਟੂਨ ਨੂੰ ਦੁਖਾਂਤ ਬਾਰੇ ਇੱਕ ਸਭ ਤੋਂ ਸ਼ਕਤੀਸ਼ਾਲੀ ਕਾਰਟੂਨ ਮੰਨਿਆ ਸੀ ਅਤੇ ਇਹ ਦ ਵੋਲ ਸਟਰੀਟ ਜਰਨਲ, ਦ ਟਾਈਮਜ਼ ਅਤੇ ਦ ਗਾਰਡੀਅਨ ਸਮੇਤ ਅਨੇਕ ਅਖ਼ਬਾਰਾਂ ਵਿੱਚ ਛਪਿਆ ਸੀ।

                                     

3. ਕਿਤਾਬਾਂ

ਅਚਾਰੀਆ ਨੇ ਤਿੰਨ ਕਾਰਟੂਨ ਕਿਤਾਬਾਂ, ਮੈਂ, ਹਮ ਅਤੇ ਆਪ ਅੰਗਰੇਜ਼ੀ ਵਿਚ, ਕਾਰਟੂਨਨਿਸਟਾ ਕੰਨੜ ਵਿਚ, ਨੇਗੀਪੁਗੀ ਕੁੰਦਪੁਰਾ ਕੰਨੜ ਵਿੱਚ ਲਿਖੀਆਂ ਹਨ। ਉਸਦੀ ਕ੍ਰਿਕੇਟ-ਕਾਰਟੂਨ ਕਿਤਾਬ ਗੈਰ ਸਟਰਾਈਕਰ 31 ਜਨਵਰੀ ਨੂੰ ਬੰਗਲੌਰ ਵਿੱਚ ਅਧਿਕਾਰਤ ਤੌਰ ਤੇ ਰਿਲੀਜ਼ ਕੀਤੀ ਗਈ ਸੀ।