Back

ⓘ ਟਾਇਲਰ ਫ਼ੋਰਡ
                                     

ⓘ ਟਾਇਲਰ ਫ਼ੋਰਡ

ਟਾਇਲਰ ਫ਼ੋਰਡ ਇੱਕ ਲੇਖਕ ਅਤੇ ਜਨਤਕ ਬੁਲਾਰਾ ਹਨ, ਜੋ ਟਰਾਂਸਜੈਂਡਰ ਅਤੇ ਗੈਰ-ਬਾਇਨਰੀ ਲੋਕਾਂ ਦੀ ਵਕਾਲਤ ਕਰਦੇ ਹਨ। ਫ਼ੋਰਡ ਨੂੰ ਪਹਿਲੇ ਟਰਾਂਸਜੈਂਡਰ ਪ੍ਰਤੀਯੋਗਤਾ ਵਿੱਚ ਵੇਖਿਆ ਗਿਆ, ਜੋ ਦ ਗਲੀ ਪ੍ਰੋਜੈਕਟ ਅਧੀਨ 2012 ਨੂੰ ਹੋਈ ਸੀ। ਉਹ ਨਿਊਯਾਰਕ ਸਿਟੀ ਵਿੱਚ ਕੰਮ ਕਰਦੇ ਅਤੇ ਰਹਿੰਦੇ ਹਨ।

                                     

1. ਜੀਵਨ

ਟਾਇਲਰ ਦਾ ਜਨਮ ਇੱਕ ਲੜਕੀ ਵਜੋਂ ਬੋਕਾ ਰਟੋਨ, ਫਲੋਰਿਡਾ ਵਿਖੇ ਹੋਇਆ, ਉਸਨੂੰ ਉਸਦੀ ਇਕੱਲੀ ਮਾਂ ਨੇ ਪਾਲਿਆ। ਫੋਰਡ ਨੇ ਕਾਲਜ ਸਮੇਂ ਔਰਤ ਤੋਂ ਮਰਦ ਚ ਲਿੰਗ ਤਬਦੀਲ ਕਰ ਲਿਆ, ਪਰ ਬਾਅਦ ਵਿੱਚ ਉਸਦੀ ਪਛਾਣ ਗੈਰ-ਬਾਇਨਰੀ ਵਜੋਂ ਸਾਹਮਣੇ ਆਈ। ਉਹ ਕਾਲੇ ਅਤੇ ਗੋਰੇ ਯਹੂਦੀ ਦੀ ਮਿਸ਼ਰਤ ਨਸਲ ਹੈ। ਉਸਦੀਆਂ ਲਿਖਤਾਂ ਅਤੇ ਭਾਸ਼ਣ ਟਰਾਂਸਜੈਂਡਰ ਰੰਗਾਂ ਦੇ ਮਨੁੱਖ ਨੂੰ ਆਉਂਦੀਆਂ ਚਨੌਤੀਆਂ ਦੇ ਅਧਾਰਿਤ ਹੁੰਦਾ ਹੈ।

ਫੋਰਡ ਨੇ ਉਸ ਸਮੇਂ ਰਾਸ਼ਟਰੀ ਪੱਧਰ ਤੇ ਧਿਆਨ ਖਿਚਿਆ ਜਦੋਂ ਮਿਲੇਅ ਸਾਈਰਸ ਨੇ ਉਨ੍ਹਾਂ ਨੂੰ 2015 ਵਿੱਚ ਏਡਜ਼ ਰਿਸ਼ਰਚ ਏ.ਐਮ.ਐੱਫ.ਏ.ਆਰ ਫਾਊਂਡੇਸ਼ਨ ਦੇ ਰੂਪ ਵਿੱਚ ਪੇਸ਼ ਕੀਤਾ। ਸਾਈਰਸ ਹੈਪੀ ਹਿੱਪੀ ਫਾਊਂਡੇਸ਼ਨ ਨਾਲ ਐਲ.ਜੀ.ਬੀ.ਟੀ.ਕਿਊ ਦੀ ਵਕਾਲਤ ਕਰਨ ਦੇ ਹਿੱਸੇ ਵਜੋਂ ਗੈਰ-ਬਾਈਨਰੀ ਲਿੰਗ ਪਛਾਣ ਵਾਲੇ ਲੋਕਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਸੀ ਅਤੇ ਫੋਰਡ ਨੇ ਆਪਣੀ ਦੋਸਤ ਅਰਿਆਨਾ ਗ੍ਰੇਂਡ ਨਾਲ ਇਨ੍ਹਾਂ ਯਤਨਾਂ ਵਿੱਚ ਯੋਗਦਾਨ ਪਾਇਆ।

                                     

2. ਕਾਰਜ ਅਤੇ ਸਰਗਰਮੀਆਂ

ਲਿਖਤਾਂ

ਫੋਰਡ ਨੇ 2015 ਵਿੱਚ ਦ ਗਾਰਡੀਅਨ ਲਈ ਲੇਖ ਲਿਖਿਆ ਸੀ ਅਤੇ 2017 ਉਨ੍ਹਾਂ ਲਈ ਹੋਰ ਕਈ ਲੇਖ ਲਿਖੇ ਸਨ। ਉਸ ਤੋਂ ਬਾਅਦ 2018 ਵਿੱਚ ਫਿਰ ਲੇਖ ਲਿਖੇ। ਉਨ੍ਹਾਂ ਨੇ ਐਮ.ਟੀਵੀ, ਰੂਕੀ ਅਤੇ ਹੋਰ ਵੈਬ ਸਾਈਟਾਂ ਲਈ ਵੀ ਲਿਖਿਆ ਹੈ।

ਜਨਤਕ ਭਾਸ਼ਣ

ਫੋਰਡ ਨੇ ਸਾਊਥਵੈਸਟ ਵੱਲੋਂ ਦੱਖਣ ਵਿੱਚ ਕਈ ਭਾਸ਼ਣ ਦਿੱਤੇ। ਉਨ੍ਹਾਂ ਨੇ 2018 ਵਿੱਚ ਨਿਊਯਾਰਕ ਯੂਥ ਪ੍ਰਾਈਡ ਪਰੇਡ ਲਈ ਉਦਘਾਟਨੀ ਟਿੱਪਣੀਆਂ ਵੀ ਦਿੱਤੀਆਂ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਮਿੰਗ-ਆਊਟ ਅਤੇ ਟ੍ਰਾਂਜਿਸ਼ਨ ਬਾਰੇ ਗੱਲ ਕੀਤੀ।

ਟੈਲੀਵਿਜ਼ਨ

ਜੂਨ 2017 ਵਿੱਚ ਫੋਰਡ ਨੇ ਅਜੈਂਡਰ ਜਾਂ ਗੈਰ ਬਾਇਨਰੀ ਦੇ ਕਰੈਕਟਰ ਮਿਲੋ ਲਈ ਆਵਾਜ਼ ਦਿੱਤੀ, ਜੋ ਐਮਾਜ਼ੋਨ ਕਾਰਟੂਨ ਵੀਡੀਓ ਸੀਰੀਜ਼ ਡੈਂਗਰ ਐਂਡ ਏਗਸ ਦਾ ਇੱਕ ਪਾਤਰ ਸੀ। 2019 ਵਿੱਚ ਫਾਰਹੁੱਡ ਵਜੋਂ ਆਵਾਜ਼ ਦਿੱਤੀ, ਜੋ ਥਿੰਕ ਅਬਾਉਟ ਲੇਸਨ ਵਿੱਚ ਅਲਜੇਰੀਆ ਦਾ ਇੱਕ ਬਹਿਰਾ ਵਿਦਿਆਰਥੀ ਹੈ।