Back

ⓘ ਤਰਾਨਾ ਬੁਰਕੇ
ਤਰਾਨਾ ਬੁਰਕੇ
                                     

ⓘ ਤਰਾਨਾ ਬੁਰਕੇ

ਤਰਾਨਾ ਬੁਰਕੇ ਨਿਊਯਾਰਕ ਦੇ ਬ੍ਰੋਨਕਸ ਤੋਂ ਸਿਵਲ ਹੱਕਾਂ ਲਈ ਕਾਰਕੁਨ ਹੈ, ਜਿਸ ਨੇ ਮੀ ਟੂ ਲਹਿਰ ਦੀ ਸਥਾਪਨਾ ਕੀਤੀ ਸੀ। 2006 ਵਿੱਚ ਬੁਰਕੇ ਨੇ ਮੀ ਟੂ ਦੀ ਸਮਾਜ ਵਿੱਚ ਹੋ ਰਹੇ ਜਿਣਸੀ ਸ਼ੋਸਣ ਅਤੇ ਅਪਰਾਧਾਂ ਖਿਲਾਫ਼ ਜਾਗਰੂਕਤਾ ਵਧਾਉਣ ਲਈ ਕੀਤੀ। ਜਿਸ ਦੀ ਵਰਤੋ 2017 ਚ ਹੈਸਟੈਗ #MeToo ਨਾਲ ਕੀਤੀ ਗਈ।

                                     

1. ਮੁੱਢਲਾ ਜੀਵਨ

ਬੁਰਕੇ ਦਾ ਜਨਮ ਬ੍ਰੋਨਕਸ, ਨਿਊ ਯਾਰਕ ਵਿੱਚ ਹੋਇਆ ਸੀ। ਉਹ ਇੱਕ ਹਾਊਸਿੰਗ ਪ੍ਰਾਜੈਕਟ ਵਿੱਚ ਘੱਟ ਆਮਦਨੀ ਵਾਲੇ ਵਰਕਿੰਗ ਵਰਗ ਦੇ ਪਰਿਵਾਰ ਵਿੱਚ ਰਹਿ ਕੇ ਵੱਡੀ ਹੋਈ ਅਤੇ ਉਸਦਾ ਛੋਟੇ ਹੁੰਦਿਆਂ ਅਤੇ ਕਿਸ਼ੋਰ ਅਵਸਥਾ ਚ ਜਿਨਸੀ ਸ਼ੋਸਣ ਹੋਇਆ ਸੀ।

ਉਸ ਦੀ ਮਾਂ ਨੇ ਇਨ੍ਹਾਂ ਹਿੰਸਕ ਕਾਰਵਾਈਆਂ ਤੋਂ ਉਸਨੂੰ ਠੀਕ ਕਰਨ ਲਈ ਉਸਦੀ ਸਹਾਇਤਾ ਕੀਤੀ ਅਤੇ ਉਸ ਨੂੰ ਕਮਿਊਨਿਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸਨੇ ਆਪਣੀ ਜੀਵਨੀ ਵਿੱਚ ਇਹਨਾਂ ਤਜ਼ਰਬਿਆਂ ਤੋਂ ਹੀ ਲੜਕੀਆਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ, ਜਿਹਨਾਂ ਨੂੰ ਇਹੋ ਜਿਹੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸ਼ੋਰ ਉਮਰ ਵਿਚ, ਉਹ ਹਾਸ਼ੀਏ ਤੇ ਰਹਿ ਰਹੇ ਮੁਸਲਮਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਵਿੱਚ ਸ਼ਾਮਿਲ ਹੋ ਗਈ ਸੀ। ਬੁਰਕੇ ਨੇ ਅਲਾਬਾਮਾ ਸਟੇਟ ਯੂਨੀਵਰਸਿਟੀ ਤੋਂ ਅਤੇ ਫਿਰ ਆਬਰਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਸਮੇਂ ਦੌਰਾਨ ਕਾਲਜ ਵਿੱਚ ਉਸਨੇ ਆਰਥਿਕ ਅਤੇ ਨਸਲੀ ਨਿਆਂਇਕ ਬਾਰੇ ਪ੍ਰੈਸ ਕਾਨਫਰੰਸਾਂ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਸੀ।