Back

ⓘ ਰੂਥ ਬਲਡਾਚੀਨੋ
                                     

ⓘ ਰੂਥ ਬਲਡਾਚੀਨੋ

ਰੂਥ ਬਲਡਾਚੀਨੋ ਇਕ ਐਲ.ਜੀ.ਬੀ.ਟੀ., ਟ੍ਰਾਂਸਜੈਂਡਰ ਅਤੇ ਇੰਟਰਸੈਕਸ ਕਾਰਕੁੰਨ, ਇੰਟਰਨੈਸ਼ਨਲ ਲੈਸਬੀਅਨ, ਗੇ, ਬਾਇਸੈਕਸੁਅਲ, ਟ੍ਰਾਂਸ ਐਂਡ ਇੰਟਰਸੈਕਸ ਐਸੋਸੀਏਸ਼ਨ ਦੇ ਸਾਬਕਾ ਸਹਿ-ਸਕੱਤਰ ਜਨਰਲ, ਅਤੇ ਪਹਿਲੇ ਇੰਟਰਸੈਕਸ ਮਨੁੱਖੀ ਅਧਿਕਾਰਾਂ ਫੰਡ ਲਈ ਸੀਨੀਅਰ ਪ੍ਰੋਗਰਾਮ ਅਫ਼ਸਰ ਹਨ।

                                     

1. ਸਿੱਖਿਆ

ਬਲਡਾਚੀਨੋ ਨੇ ਯੂਨੀਵਰਸਿਟੀ ਕਾਲਜ ਡਬਲਿਨ ਤੋਂ ਮਹਿਲਾ ਸਿੱਖਿਆ ਵਿੱਚ ਐਮ.ਏ. ਅਤੇ ਸਮਾਜ ਸ਼ਾਸਤਰ ਵਿਚ ਬੀ.ਏ.ਆਨਰਜ਼ ਮਾਲਟਾ ਯੂਨੀਵਰਸਿਟੀ ਤੋਂ ਕੀਤੀ। ਬਲਡਾਚੀਨੋ ਮਾਲਤਾ ਯੂਨੀਵਰਸਿਟੀ ਵਿਚ ਕਿਊਰ ਸਟੱਡੀਜ਼ ਅਤੇ ਸੋਸ਼ਲੌਲੋਜੀ ਤੇ ਭਾਸ਼ਣ ਵੀ ਦਿੰਦੀ ਸੀ।

                                     

2. ਕੈਰੀਅਰ

ਬਲਡਾਚੀਨੋ ਨੇ ਪਹਿਲਾਂ ਮਾਲਤਾ ਗੇ ਰਾਈਟਸ ਮੂਵਮੈਂਟ, ਆਈ.ਜੀ.ਐਲ.ਵਾਈ.ਓ. ਅਤੇ ਆਈ.ਐਲ.ਜੀ.ਏ-ਯੂਰਪ ਦੇ ਬੋਰਡਾਂ ਤੇ ਅਤੇ ਪਹਿਲੇ ਇੰਟਰਸੈਕਸ ਮਾਨਵ ਅਧਿਕਾਰਾਂ ਦੇ ਫੰਡ ਲਈ ਸੀਨੀਅਰ ਪ੍ਰੋਗਰਾਮ ਅਫ਼ਸਰ ਵਜੋਂ ਵੀ ਸੇਵਾ ਨਿਭਾਈ ਹੈ। ਬਲਡਾਚੀਨੋ ਮਾਲਤਾ ਯੂਨੀਵਰਸਿਟੀ ਵਿਚ ਇੱਕ ਵਿਜਿਟਿੰਗ ਲੈਕਚਰਾਰ ਹੈ। 2014 ਤੋਂ 2019 ਦਰਮਿਆਨ ਬਲਡਾਚੀਨੋ ਨੇ ਆਈ.ਐਲ.ਜੀ.ਏ ਵਰਲਡ ਦੇ ਸਹਿ-ਸਕੱਤਰ ਜਨਰਲ ਦੇ ਤੌਰ ਤੇ ਕੰਮ ਕੀਤਾ। 2015 ਤੋਂ ਬਲਡਾਚੀਨੋ ਨੇ ਆਸਟਰੀਆ ਲੇਸਬੀਅਨ ਫਾਊਂਡੇਸ਼ਨ ਫਾਰ ਜਸਟਿਸ ਤੇ ਪਹਿਲੇ ਇੰਟਰਸੈਕਸ ਮਨੁੱਖੀ ਅਧਿਕਾਰ ਫੰਡ ਲਈ ਪ੍ਰੋਗਰਾਮ ਅਫ਼ਸਰ ਵਜੋਂ ਕੰਮ ਕੀਤਾ ਹੈ।