Back

ⓘ ਮੀ ਟੂ ਤਹਿਰੀਕ
ਮੀ ਟੂ ਤਹਿਰੀਕ
                                     

ⓘ ਮੀ ਟੂ ਤਹਿਰੀਕ

ਮੀ ਟੂ ਤਹਿਰੀਕ ਜਿਸਦੇ ਬਹੁਤ ਸਾਰੇ ਸਥਾਨਕ ਅਤੇ ਕੌਮਾਂਤਰੀ ਬਦਲ ਮੌਜੂਦ ਹਨ ਕਾਮੁਕ ਹਰਾਸਾਨੀ ਅਤੇ ਕਾਮੁਕ ਛੇੜਛਾੜ ਦੇ ਵਿਰੁੱਧ ਇੱਕ ਅੰਦੋਲਨ ਹੈ। #MeToo ਅਕਤੂਬਰ 2017 ਵਿੱਚ ਸਮਾਜਿਕ ਮੀਡੀਆ ਤੇ ਵਰਤੇ ਗਏ ਹੈਸ਼ਟੈਗ ਦੇ ਤੌਰ ਤੇ ਤੇਜ਼ੀ ਨਾਲ ਫੈਲਿਆ, ਜਿਸਦਾ ਮਕਸਦ ਕਾਮੁਕ ਹਰਾਸਾਨੀ ਅਤੇ ਕਾਮੁਕ ਛੇੜਛਾੜ ਦੇ ਖਾਸ ਤੌਰ ਤੇ ਕੰਮ ਕਰਨ ਦੇ ਸਥਾਨ ਤੇ ਵਿਆਪਕ ਹੋਣ ਨੂੰ ਦਿਖਾਉਣਾ ਸੀ। ਇਹ ਹਾਰਵੇ ਵਾਇਨਸਟੀਨ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਤੁਰੰਤ ਬਾਅਦ ਫੈਲਣਾ ਸ਼ੁਰੂ ਹੋ ਗਿਆ। ਇੱਕ ਅਮਰੀਕੀ ਸੋਸ਼ਲ ਐਕਟੀਵਿਸਟ ਅਤੇ ਕਮਿਊਨਿਟੀ ਆਰਗੇਨਾਈਜ਼ਰ ਤਰਾਨਾ ਬਰਕ ਨੇ 2006 ਦੇ ਸ਼ੁਰੂ ਵਿੱਚ "ਮੀ ਟੂ" ਵਾਕੰਸ਼ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ, ਅਤੇ ਬਾਅਦ ਵਿੱਚ ਅਮਰੀਕਨ ਅਭਿਨੇਤਰੀ ਐਲਿਸਾ ਮਿਲਾਨੋ ਨੇ 2017 ਵਿੱਚ ਟਵਿੱਟਰ ਉੱਤੇ ਇਸ ਸ਼ਬਦ ਨੂੰ ਪਰਚਲਿਤ ਕੀਤਾ। ਮਿਲਾਨੋ ਨੇ ਕਾਮੁਕ ਹਰਾਸਾਨੀ ਦੇ ਪੀੜਤਾਂ ਨੂੰ ਇਸ ਬਾਰੇ ਟਵੀਟ ਕਰਨ ਲਈ ਅਤੇ "ਲੋਕਾਂ ਨੂੰ ਸਮੱਸਿਆ ਦੀ ਤੀਬਰਤਾ ਦਾ ਅਹਿਸਾਸ ਕਰਵਾਉਣ" ਲਈ ਉਤਸਾਹਿਤ ਕੀਤਾ। ਇਸ ਨੂੰ ਸਫਲਤਾ ਮਿਲੀ ਜਿਸ ਵਿੱਚ ਹੋਰਨਾਂ ਦੇ ਇਲਾਵਾ ਗਵਿਨਥ ਪਾਲਟਰੋ, ਐਸ਼ਲੇ ਜੁੱਡ, ਜੈਨੀਫ਼ਰ ਲਾਰੰਸ, ਅਤੇ ਉਮਾ ਥੁਰਮੈਨ ਸਮੇਤ ਕਈ ਅਮਰੀਕੀ ਮਸ਼ਹੂਰ ਹਸਤੀਆਂ ਦੀਆਂ ਉੱਚ ਪ੍ਰੋਫਾਈਲ ਪੋਸਟਾਂ ਵੀ ਸਨ। ਆਇਰਿਸ਼ ਲੇਖਕ ਐਨਾ ਨੇ ਕਿਹਾ- ਕਿਸੇ ਤਾਕਤਵਰ ਦੇ ਹੱਥੋਂ ਕਿਸੇ ਯੁਵਤੀ ਦਾ ਜਿਨਸੀ ਸ਼ੋਸ਼ਣ ਉਸ ਤੋਂ ਕਈ ਗੁਣਾ ਵਧੇਰੇ ਮਾਨਸਿਕ ਸ਼ੋਸ਼ਣ ਨੂੰ ਵਧਾਉਂਦਾ ਹੈ। ਇਹ ਮੌਤ ਹੈ। ਉਹ ਮਾਨਸਿਕ ਪੀੜਾ ਅੱਜ ਦੀ ਔਰਤ ਦੀ ਮੁੱਖ ਤ੍ਰਾਸਦੀ ਹੈ।

ਭਾਰਤੀ ਸਮਾਜ ਲਿੰਗਕ ਨਾਬਰਾਬਰੀ ਦੀ ਨੀਂਹ ’ਤੇ ਉਸਰਿਆ ਬਿਮਾਰ ਸਮਾਜ ਏ। ਸਮਾਜ ਵਿੱਚ ਚਲਦੀਆਂ ਸਾਰੀਆਂ ਜ਼ਰੂਰੀ ਲਹਿਰਾਂ ਨਾਲ ਕਮਜ਼ੋਰ ਨੀਹਾਂ ’ਤੇ ਉਸਰੇ ਸਮਾਜ ਨੂੰ ਝਟਕਾ ਤਾਂ ਲੱਗਦਾ ਹੈ, ਪਰ ‘ਮੀ ਟੂ’ ਵਰਗੀ ਲਹਿਰ ਵਿੱਚ ਏਨੀ ਸ਼ਕਤੀ ਹੁੰਦੀ ਹੈ ਕਿ ਉਹ ਸਮਾਜ ਦੀਆਂ ਬਿਮਾਰ ਨੀਂਹਾਂ ਨੂੰ ਹਿਲਾ ਕੇ ਇਹਨੂੰ ਢਾਹ ਵੀ ਸਕਦੀ ਹੈ। ਇੱਕ ਪਾਸੇ ਔਰਤ ਦੇ ਸਵੈਮਾਣ ਅਤੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਅੰਤਰ-ਰਾਸ਼ਟਰੀ ਏਜੰਸੀਆਂ ਅੱਗੇ ਆ ਰਹੀਆਂ ਹਨ, ਔਰਤਾਂ ਦੇ ਸੰਗਠਨ ਕੰਮ ਕਰ ਰਹੇ ਹਨ, ਰਾਜਨੀਤਕ ਪਾਰਟੀਆਂ ਦੇ ਔਰਤਾਂ ਲਈ ਵੱਖਰੇ ਵਿੰਗ ਹਨ। ਇਨ੍ਹਾਂ ਸੰਸਥਾਵਾਂ ਵਿੱਚ ਔਰਤਾਂ ਦੀ ਪੜ੍ਹਾਈ ਅਤੇ ਆਪਣੇ ਪੈਰਾਂ ’ਤੇ ਖੜੇ ਹੋਣ ਨੂੰ ਯਕੀਨੀ ਬਣਾਉਣ ਲਈ ਮੁਲਕਾਂ ਦੀਆਂ ਸਰਕਾਰਾਂ ’ਤੇ ਜ਼ੋਰ ਪਾਇਆ ਜਾਂਦਾ ਹੈ ਤੇ ਦੂਸਰੇ ਪਾਸੇ ਹਰ ਵਿਰੋਧ ਦਾ ਸਾਹਮਣੇ ਕਰ ਕੇ ਜੇ ਔਰਤਾਂ ਹਿੰਮਤ ਜੁਟਾਉਂਦੀਆਂ ਤੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਉਹਨਾਂ ਦੇ ਹੌਸਲੇ ਨੂੰ ਤੋੜਣ ਵਾਲਾ ਮਾਹੌਲ ਉਹਨਾਂ ਦਾ ਸਵਾਗਤ ਕਰਦਾ ਹੈ ਤੇ ਇਹ ਅਹਿਸਾਸ ਕਰਵਾਉਂਦਾ ਹੈ ਕਿ ਤੇਰੀ ਥਾਂ ਘਰ ਦੀ ਚਾਰ-ਦੀਵਾਰੀ ਵਿੱਚ ਹੈ।

                                     
  • ਕਹ ਣ ਬ ਅਰ ਮ ਰ ਮ ਸ ਦ ਚ ਤਰਣ ਰ ਹ ਅਣਗ ਣਤ ਔਰਤ ਨ ਦਰਸ ਉ ਦ ਹ ਅਤ ਮ ਟ ਤਹ ਰ ਕ ਨ ਮ ਖ ਤਬ ਹ ਦ ਹ ਇਸ ਕਹ ਣ ਪ ਰਤ ਵ ਅਕਤ ਗਤ ਪ ਰਤ ਕਰਮ ਵ ਡ ਪ ਧਰ ਤ ਹ ਏ
  • ਸਨ ਭ ਰਦਵ ਜ ਨ ਮ ਟ ਲਹ ਰ ਦ ਸਮਰਥਨ ਕ ਤ ਇ ਕ ਮ ਹ ਮ ਜ ਭ ਰਤ ਵ ਚ ਮ ਟ ਤਹ ਰ ਕ ਦ ਝ ਠ ਦ ਸ ਦ ਜਵ ਬ ਵ ਚ ਸ ਰ ਕ ਤ ਗਈ ਸ ਇ ਕ ਇ ਟਰਵ ਊ ਵ ਚ, ਭ ਰਦਵ ਜ