Back

ⓘ ਮਰਕੂਕ ਸ਼੍ਰੇਕ
ਮਰਕੂਕ ਸ਼੍ਰੇਕ
                                     

ⓘ ਮਰਕੂਕ ਸ਼੍ਰੇਕ

ਮਰਕੂਕ ਸ਼੍ਰੇਕ, ਜਿਸ ਨੂੰ ਸ਼੍ਰੇਕ, ਮਸ਼ਰੂਹ ਜਾਂ ਸਜ ਬ੍ਰੈਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਰਬੀ ਭਾਸ਼ਾ: مرقوق ، شراك ،مشروح ،خبز الصاج)ਇੱਕ ਪ੍ਰਕਾਰ ਦਾ ਬੇਖ਼ਮੀਰਾ ਸਾਦਾ ਬ੍ਰੈਡ ਹੁੰਦਾ ਹੈ ਜੋ ਰੋਮ ਸਾਗਰ ਦੇ ਪੂਰਬ ਵੱਲ ਦੇ ਇਲਾਕੇ ਦੇ ਦੇਸ਼ਾਂ ਵਿੱਚ ਖਾਣੇ ਵਜੋਂ ਪ੍ਰਚੱਲਤ ਹੈ।ਇਹ ਗੋਲ ਚੋਟੀ ਵਾਲੇ ਜਾਂ ਉਭਾਰ ਵਾਲੇ ਧਾਤ ਦੇ ਤਵੇ ਤੇ ਪਕਾਇਆ ਜਾਂਦਾ ਹੈ,ਜਿਸ ਨੂੰ ਸਜ ਕਿਹਾ ਜਾਂਦਾ ਹੈ।ਇਹ ਆਮ ਤੌਰ ਤੇ ਆ ਵੱਡਾ ਲਗਪਗ 60 ਸੇੰਟੀਮੀਟਰ ਵਿਆਸ ਦਾ ਪਤਲਾ ਧੁੰਦਲਾ ਜਿਹਾ ਪਾਰਦਰਸ਼ੀ ਹੁੰਦਾ ਹੈ. ਹੋਰ ਸਾਦੇ ਬ੍ਰੈਡ ਬਣਾਉਣ ਵਾਂਗ,ਮਰਕੂਕ ਦਾ ਗੁੰਨ੍ਹਿਆ ਹੋਇਆ ਆਟਾ ਪਤਲਾ ਫਲੈਟ ਕਰਕੇ ਪਕਾਉਣ ਤੋਂ ਪਹਿਲਾਂ ਬਹੁਤ ਪਤਲਾ ਕਰ ਲਿਆ ਜਾਂਦਾ ਹੈ ਜੋ ਕਿ ਪਕ ਕੇ ਬਹੁਤ ਪਤਲਾ ਹੋ ਜਾਂਦਾ ਹੈ.ਇਸ ਨੂੰ ਆਮ ਤੌਰ ਤੇ ਵੇਚਣ ਤੋਂ ਪਹਿਲਾਂ ਵਲੇਟ ਕੇ ਥੈਲੀ ਵਿੱਚ ਪਾ ਲਿਆ ਜਾਂਦਾ ਹੈ। ਇਸ ਦੀ ਤੁਲਣਾ ਪਿਤਾ ਬ੍ਰੈਡ ਨਾਲ ਕੀਤੀ ਜਾਂਦੀ ਹੈ ਜੋ ਕਿ ਭੂ-ਮੱਧ ਸਾਗਰੀ ਇਲਾਕੇ ਦਾ ਜਾਣਿਆ-ਪਛਾਣਿਆ ਪਕਵਾਨ ਹੈ।