Back

ⓘ ਹਿਮਾ ਦਾਸ
ਹਿਮਾ ਦਾਸ
                                     

ⓘ ਹਿਮਾ ਦਾਸ

ਹਿਮਾ ਦਾਸ ਭਾਰਤੀ ਦੌੜਾਕ ਹੈ। ਇਹ ਆਈਏਏਐਫ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ।

                                     

1. ਨਿੱਜੀ ਜੀਵਨ

ਹਿਮਾ ਦਾਸ ਦਾ ਜਨਮ 9 ਜਨਵਰੀ 2000 ਨੂੰ ਭਾਰਤੀ ਅਸਮ ਰਾਜ ਵਿੱਚ ਨਾਗਾਂਵ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਰਣਜੀਤ ਅਤੇ ਜੋਨਾਲੀ ਦਾਸ ਹਨ, ਉਹ ਚਾਰ ਭੈਣਾਂ-ਭਰਾਵਾਂ ਵਿੱਚ ਸਭ ਤੋਂ ਵੱਡੀ ਹੈ। ਦਾਸ ਨੇ ਆਪਣੇ ਸਕੂਲ ਦੇ ਦਿਨਾਂ ਵਿੱਚ ਮੁੰਡਿਆਂ ਦੇ ਨਾਲ ਫੁੱਟਬਾਲ ਖੇਡਣਾ ਸ਼ੁਰੂ ਕੀਤਾ। ਇਹ ਕਰੀਅਰ ਫੁੱਟਬਾਲ ਵਿੱਚ ਵੇਖ ਰਹੀ ਸੀ ਅਤੇ ਭਾਰਤ ਲਈ ਖੇਡਣ ਦੀ ਉਮੀਦ ਕਰ ਰਹੀ ਸੀ। ਬਾਅਦ ਵਿੱਚ ਜਵਾਹਰ ਨਵੋਦਿਆ ਵਿਦਿਆਲੇ ਦੇ ਸਰੀਰਕ ਸਿੱਖਿਆ ਦੇ ਇੱਕ ਟ੍ਰੇਨਰ ਸ਼ਮਸ਼ੂਲ ਹੱਕ ਦੇ ਸੁਝਾਅ ਤੇ ਦਾਸ ਨੇ ਛੋਟੀ ਅਤੇ ਮੱਧ ਦੂਰੀ ਦੀ ਦੌੜ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਹੱਕ ਨੇ ਦਾਸ ਨੂੰ ਨਗਾਓਂ ਸਪੋਰਟਸ ਐਸੋਸੀਏਸ਼ਨ ਦੇ ਗੌਰੀ ਸ਼ੰਕਰ ਰਾਏ ਨਾਲ ਜਾਣੂ ਕਰਵਾਇਆ। ਬਾਅਦ ਵਿੱਚ, ਦਾਸ ਅੰਤਰੀ-ਜ਼ਿਲ੍ਹਾ ਮੁਕਾਬਲੇ ਲਈ ਚੁਣੀ ਗਈ ਅਤੇ ਉਸਨੇ ਖੇਡ ਮੇਲੇ ਵਿੱਚ ਦੋ ਸੋਨ ਤਗਮੇ ਜਿੱਤੇ।