Back

ⓘ ਸ਼ੀਲਾ ਬੋਰਥਾਕਰ
                                     

ⓘ ਸ਼ੀਲਾ ਬੋਰਥਾਕਰ

ਸ਼ੀਲਾ ਬੋਰਥਾਕਰ ਇੱਕ ਭਾਰਤੀ ਸਮਾਜਿਕ ਵਰਕਰ, ਲੇਖਕ ਅਤੇ ਸਾਦੋਊ ਅਸੋਮ ਲੇਖਿਕਾ ਸਮਾਰੋਹ ਸਮਿਤੀ ਦੀ ਬਾਨੀ ਪ੍ਰਧਾਨ ਹੈ। ਇਹ ਸੰਸਥਾ ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਅਸਾਮ ਵਿੱਚ ਸਮਾਜਕ-ਸਭਿਆਚਾਰਿਕ ਅਤੇ ਸਾਹਿਤਿਕ ਮਿਲਣੀ ਦਾ ਕੰਮ ਕਰਦੀ ਹੈ। ਉਸਨੇ ਸੰਸਥਾ ਦੇ ਪ੍ਰਧਾਨ ਦੇ ਤੌਰ ਉੱਪਰ ਤਿੰਨ ਵਾਰ, 1974 ਤੋਂ 1976, 1990 ਤੋਂ 1992 ਅਤੇ 1993 ਤੋਂ 1994 ਤੱਕ ਕੰਮ ਕੀਤਾ ਅਤੇ ਇਸ ਸੰਸਥਾ ਦੀ ਦੋ ਵਾਰ 1976 ਤੋਂ 1990 ਜਨਰਲ ਸਕੱਤਰ ਰਹੀ।

                                     

1. ਜੀਵਨ

ਬੋਰਥਾਕਰ ਦਾ ਜਨਮ 1935 ਵਿੱਚ ਨਾਬਿਨ ਸ਼ਰਮਾ ਅਤੇ ਪ੍ਰੀਤਲਤਾ ਦੇਵੀ ਦੇ ਘਰ ਚਾਰਿੰਗੀਆ, ਜੋਰਹਤ ਵਿੱਚ ਇੱਕ ਛੋਟਾ ਜਿਹਾ ਪਿੰਡ, ਜੋ ਭਾਰਤੀ ਰਾਜ ਅਸਾਮ ਦੇ ਉੱਤਰਪੂਰਬ ਵਿੱਚ ਸਥਿਤ ਹੈ, ਵਿੱਖੇ ਹੋਇਆ। ਪਰ ਉਸਨੇ ਆਪਣੇ ਸ਼ੁਰੂਆਤੀ ਸਾਲ ਢਾਕਾ ਵਿੱਚ ਬਿਤਾਏ। ਉਸਨੇ ਆਪਣੀ ਗ੍ਰੈਜੂਏਟ ਦੀ ਪੜ੍ਹਾਈ ਜਗਨਨਾਥ ਬਾਰੂਹ ਕਾਲਜ ਤੋਂ ਪੂਰੀ ਕੀਤੀ ਅਤੇ ਸਾਰਾਨਨ ਬੋਰਥਾਕਰ, ਇੱਕ ਡਾਂਸਰ, ਨਾਲ ਵਿਆਹ ਤੋਂ ਬਾਅਦ ਉਸਨੇ ਤੇਜ਼ਪੁਰ ਹਾਈ ਸਕੂਲ ਵਿੱਚ ਬਤੌਰ ਅਧਿਆਪਿਕਾ ਆਪਣਾ ਕੈਰੀਅਰ ਸ਼ੁਰੂ ਕੀਤਾ, ਪਰ ਉਸਨੇ ਇਸਦੇ ਬਾਵਜੂਦ ਵੀ ਆਪਣੀ ਮਾਸਟਰਸ ਅਤੇ ਡਾਕਟਰਲ ਦੀ ਦੀ ਪੜ੍ਹਾਈ ਜਾਰੀ ਰੱਖੀ। ਉਸਦੇ ਖੋਜ ਪ੍ਰਬੰਧ ਦਾ ਵਿਸ਼ਾ ਅਸਾਮ ਵਿੱਚ ਸਮਾਜਿਕ ਬਦਲਾਅ ਸੀ। ਬਾਅਦ ਵਿੱਚ, ਉਹ ਡਾਰੰਗ ਕਾਲਜ ਵਿੱਚ ਫਲਸਫ਼ੇ ਦੀ ਲੈਕਚਰਾਰ ਲੱਗੀ ਅਤੇ ਉਹ ਆਪਣੀ ਸੇਵਾਮੁਕਤੀ ਤੱਕ ਉੱਥੇ ਕੰਮ ਕਰਦੀ ਰਹੀ। ਇਸ ਦੇ ਵਿਚਕਾਰ, ਵਿਚਕਾਰ, ਜਦੋਂ ਤੇਜਪੁਰ ਦੇ ਪਹਿਲੇ ਲੜਕਿਆਂ ਦੇ ਕਾਲਜ, ਗੋਪੀਨਾਥ ਬੋਰਡੋਲੋਈ ਕੰਨਿਆ ਮਹਾਂਵਿਦਿਆਲਾ, ਨੂੰ 1979 ਵਿੱਚ ਸ਼ੁਰੂ ਕੀਤਾ ਗਿਆ ਸੀ, ਇਸਨੇ ਉੱਥੇ ਇਸਦੇ ਸੰਸਥਾਪਕ ਪ੍ਰਿੰਸੀਪਲ ਦੇ ਰੂਪ ਵਿੱਚ ਕੰਮ ਕੀਤਾ। ਭਾਰਤ ਸਰਕਾਰ ਨੇ ਸਮਾਜ ਨੂੰ ਉਸ ਦੇ ਯੋਗਦਾਨ ਲਈ, 2008 ਵਿੱਚ, ਪਦਮ ਸ਼੍ਰੀ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ।