Back

ⓘ ਸਹਿਯੋਗੀ ਸਿੱਖਿਆ
                                     

ⓘ ਸਹਿਯੋਗੀ ਸਿੱਖਿਆ

ਸਹਿਯੋਗੀ ਸਿੱਖਿਆ ਜਾਂ ਸਹਿਕਾਰੀ ਸਿੱਖਿਆ ਇੱਕ ਵਿੱਦਿਅਕ ਢੰਗ-ਤਰੀਕਾ ਜਾਂ ਪਹੁੰਚ ਹੈ ਜਿਸ ਦਾ ਉਦੇਸ਼ ਕਲਾਸ ਰੂਮ ਦੀਆਂ ਸਰਗਰਮੀਆਂ ਨੂੰ ਅਕਾਦਮਿਕ ਅਤੇ ਸਮਾਜਕ ਸਿੱਖਿਆ ਦੇ ਤਜ਼ਰਬਿਆਂ ਵਿੱਚ ਵਿਵਸਥਿਤ ਕਰਨਾ ਹੈ। ਸਹਿਯੋਗੀ ਸਿੱਖਿਆ ਸਿਰਫ਼ ਵਿਦਿਆਰਥੀਆਂ ਨੂੰ ਸਮੂਹਾਂ ਵਿੱਚ ਵੰਡਣ ਦੀ ਥਾਂ ਹੋਰ ਵੀ ਬਹੁਤ ਕੁਝ ਹੈ, ਜੋ ਇਸ ਨੂੰ "ਇਕ ਦੂਜੇ ਉੱਤੇ ਸਕਾਰਾਤਮਕ ਨਿਰਭਰਤਾ" ਵਜੋਂ ਦਰਸਾਉਂਦਾ ਹੈ।" ਵਿਦਿਆਰਥੀਆਂ ਨੇ ਵਿੱਦਿਅਕ ਟੀਚਿਆਂ ਨੂੰ ਪੂਰਾ ਕਰਨ ਲਈ ਸਮੂਹਿਕ ਤੌਰ ਤੇ ਕੰਮ ਕਰਨ ਕੰਮ ਕਰਨਾ ਹੁੰਦਾ ਹੈ। ਇਹ ਦੇਖਿਆ ਗਿਆ ਹੈ ਕਿ ਵਿਅਕਤੀਗਤ ਸਿੱਖਣ ਦੇ ਉਲਟ,ਜੋ ਖਾਸੇ ਵਜੋਂ ਪ੍ਰਤੀਯੋਗੀ ਹੋ ਸਕਦਾ ਹੈ, ਸਹਿਯੋਗ ਨਾਲ ਸਿੱਖਣ ਵਾਲੇ ਵਿਦਿਆਰਥੀ ਇੱਕ ਦੂਜੇ ਦੇ ਸਰੋਤ ਅਤੇ ਹੁਨਰ ਦਾ ਵਧੇਰੇ ਫਾਇਦਾ ਲੈ ਸਕਦੇ ਹਨ। ਇਸ ਤੋਂ ਇਲਾਵਾ, ਅਧਿਆਪਕਾਂ ਦੀ ਭੂਮਿਕਾ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਥਾਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਵਿੱਚ ਤਬਦੀਲ ਹੁੰਦੀ ਜਾਂਦੀ ਹੈ। ਜਦੋਂ ਸਮੂਹ ਸਫਲ ਹੁੰਦਾ ਹੈ ਤਾਂ ਹਰ ਕੋਈ ਸਫਲ ਹੋ ਜਾਂਦਾ ਹੈ। ਰੌਸ ਐਂਡ ਸਮੈਥ ਸਫਲ ਸਹਿਯੋਗੀ ਸਿੱਖਿਆ ਨੂੰ ਬੁੱਧੀਜੀਵੀ ਮੰਗ, ਰਚਨਾਤਮਕ, ਖੁੱਲ੍ਹੇ ਦਿਮਾਗ ਵਾਲੀ ਉੱਚ ਬੌਧਿਕ ਸੋਚ ਦੇ ਰੂਪ ਵਿੱਚ ਦਰਸਾਉਂਦੇ ਹਨ।. ਸਹਿਯੋਗੀ ਸਿੱਖਿਆ ਨੂੰ ਵਿਦਿਆਰਥੀ ਦੀ ਸੰਤੁਸ਼ਟੀ ਦੇ ਵਧੇ ਹੋਏ ਪੱਧਰ ਨਾਲ ਜੋੜਿਆ ਜਾਂਦਾ ਹੈ।

ਕਲਾਸਰੂਮ ਵਿੱਚ ਸਹਿਯੋਗੀ ਸਿੱਖਿਆ ਦੇ ਸਫਲ ਸੰਚਾਲਨ ਲਈ ਪੰਜ ਜ਼ਰੂਰੀ ਤੱਤਾਂ ਦੀ ਪਛਾਣ ਕੀਤੀ ਗਈ ਹੈ:

  • ਸਕਾਰਾਤਮਕ ਅੰਤਰ-ਨਿਰਭਰਤਾ
  • ਉਤਸ਼ਾਹਜਨਕ ਪਰਸਪਰ ਪ੍ਰਭਾਵ ਆਹਮੋ-ਸਾਹਮਣੇ
  • ਸਮੂਹ ਪ੍ਰਾਸੈਸਿੰਗ
  • ਵਿਦਿਆਰਥੀਆਂ ਨੂੰ ਲੋੜੀਂਦੇ ਆਪਸੀ ਰਿਸ਼ਤਿਆਂ ਨਾਲ ਸੰਬੰਧਿਤ ਅਤੇ ਛੋਟੇ ਸਮੂਹ ਦੇ ਸੁਚੱਜ ਨੂੰ ਸਿਖਾਉਣਾ
  • ਵਿਅਕਤੀਗਤ ਅਤੇ ਸਮੂਹਿਕ ਜਵਾਬਦੇਹੀ

ਜਾਨਸਨ ਅਤੇ ਜੌਨਸਨ ਦੇ ਮੈਟਾ-ਵਿਸ਼ਲੇਸ਼ਣ ਅਨੁਸਾਰ, ਸਹਿਕਾਰੀ ਸਿੱਖਣ ਦੀ ਵਿਵਸਥਾ ਵਿੱਚ ਵਿਦਿਆਰਥੀ ਵਿਅਕਤੀਗਤ ਜਾਂ ਮੁਕਾਬਲੇਬਾਜ਼ੀ ਨਾਲ ਸਿੱਖਣ ਦੀਆਂ ਹਾਲਤਾਂ ਨਾਲੋਂ ਜਿਆਦਾ ਵਧੀਆ ਪ੍ਰਾਪਤੀ, ਚੰਗੇ ਤਰਕਸ਼ੀਲ ਵਿਚਾਰ, ਵਧੀਆ ਸਵੈ-ਮਾਣ ਨਾਲ, ਸਹਿਪਾਠੀਆਂ ਅਤੇ ਸਿੱਖਣ ਦੇ ਕੰਮਾਂ ਨੂੰ ਹੋਰ ਵਧੇਰੇ ਪਸੰਦ ਕਰਦੇ ਹਨ ਅਤੇ ਵੱਧ ਸਮਾਜਿਕ ਸਮਰਥਨ ਹਾਸਿਲ ਕਰਦੇ ਹਨ।

                                     

1. ਇਤਿਹਾਸ

ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ, ਓਲਪੋਸਟ, ਵਾਟਸਨ, ਸ਼ੌ ਅਤੇ ਮੀਡ ਵਰਗੇ ਸਮਾਜਿਕ ਥਿਊਰੀ ਵਿਗਿਆਨੀਆਂ ਨੇ ਇਹ ਪਤਾ ਲਗਾਉਣ ਤੋਂ ਬਾਅਦ ਕਿ ਇਕੱਲੇ ਕੰਮ ਕਰਨ ਦੀ ਤੁਲਨਾ ਵਿੱਚ ਸਮੂਹ ਵਿੱਚ ਕੰਮ ਕਰਨਾ ਗਿਣਤੀ, ਗੁਣਵੱਤਾ ਅਤੇ ਸਮੁੱਚੀ ਉਤਪਾਦਕਤਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਕੁਸ਼ਲ ਹੈ, ਸਹਿਯੋਗੀ ਸਿੱਖਿਆ ਸਿਧਾਂਤ ਸਥਾਪਤ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ, ਇਹ ਵਿਚਾਰ 1937 ਤੱਕ ਨਹੀਂ ਆਇਆ ਸੀ ਜਦੋਂ ਤਕ ਖੋਜਕਰਤਾਵਾਂ ਮਈ ਅਤੇ ਡੂਬ ਨੇ ਪਤਾ ਲਾਇਆ ਕਿ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜੋ ਲੋਕ ਮਿਲ ਕੇ ਕੰਮ ਕਰਦੇ ਹਨ, ਉਹ ਨਤੀਜਿਆਂ ਨੂੰ ਪ੍ਰਾਪਤ ਕਰਨ ਵਿੱਚ ਵਧੇਰੇ ਸਫਲ ਹੁੰਦੇ ਹਨ, ਬਜਾਏ ਉਹਨਾਂ ਦੇ ਜੋ ਉਹੀ ਟੀਚੇ ਪੂਰੇ ਕਰਨ ਲਈ ਜੋ ਸੁਤੰਤਰ ਤੌਰ ਤੇ ਯਤਨ ਕਰਦੇ ਹਨ।

1930 ਅਤੇ 1940 ਵਿੱਚ ਦਾਰਸ਼ਨਿਕ ਅਤੇ ਮਨੋਵਿਗਿਆਨੀ ਜਿਵੇਂ ਕਿ ਜੌਹਨ ਡੇਵੀ, ਕੁਟ ਲੇਵਿਨ, ਅਤੇ ਮੌਰਟਨ ਡਿਊਟ ਨੇ ਵੀ ਅੱਜ ਪ੍ਰਚੱਲਤ ਸਹਿਯੋਗੀ ਸਿੱਖਿਆ ਸਿਧਾਂਤ ਨੂੰ ਪ੍ਰਭਾਵਤ ਕੀਤਾ। ਡੇਵੀ ਦਾ ਵਿਸ਼ਵਾਸ ਸੀ ਕਿ ਵਿਦਿਆਰਥੀਆਂ ਲਈ ਗਿਆਨ ਅਤੇ ਸਮਾਜਿਕ ਹੁਨਰ ਵਿਕਾਸ ਕਰਨਾ ਮਹੱਤਵਪੂਰਨ ਹੁੰਦਾ ਹੈ ਜੋ ਕਲਾਸਰੂਮ ਤੋਂ ਬਾਹਰ ਅਤੇ ਜਮਹੂਰੀ ਸਮਾਜ ਵਿੱਚ ਵਰਤੇ ਜਾ ਸਕਦੇ ਹਨ। ਇਸ ਸਿਧਾਂਤ ਨੇ ਵਿਦਿਆਰਥੀਆਂ ਦੀ ਸਮੂਹਾਂ ਵਿੱਚ ਸਵਾਲਾਂ ਦੀ ਚਰਚਾ ਨੂੰ ਉਹਨਾਂ ਦੇ ਗਿਆਨ ਲਈ ਸਰਗਰਮ ਪ੍ਰਾਪਤਕਰਤਾ ਹੋਣ ਦੀ ਜਾਣਕਾਰੀ ਦਿੱਤੀ ਬਜਾਏ ਇਸ ਦੇ ਕਿ ਵਿਦਿਆਰਥੀ ਉਦਾਸੀਨ ਜਾਂ ਨਿਸ਼ਕਿਰਿਆ ਹੋ ਕੇ ਸੂਚਨਾਵਾਂ ਗ੍ਰਹਿਣ ਕਰਨ ਜਿਵੇਂ, ਕਿ ਅਧਿਆਪਕ ਬੋਲਣ ਅਤੇ ਵਿਦਿਆਰਥੀ ਸੁਣਨ।