Back

ⓘ ਜਯਾ ਅਰੁਣਾਚਲਮ
                                     

ⓘ ਜਯਾ ਅਰੁਣਾਚਲਮ

ਜਯਾ ਅਰੁਣਾਚਲਮ ਇੱਕ ਭਾਰਤੀ ਸੋਸ਼ਲ ਵਰਕਰ ਅਤੇ "ਵਰਕਿੰਗ ਵੁਮੈਨਸ ਫੋਰਮ", ਭਾਰਤੀ ਰਾਜ ਤਮਿਲਨਾਡੂ ਅਧਾਰਿਤ ਇੱਕ ਗੈਰ ਸਰਕਾਰੀ ਸੰਗਠਨ, ਦੀ ਬਾਨੀ ਹੈ, ਇਹ ਸੰਸਥਾ ਹਾਸ਼ੀਏ ਤੇ ਧਕੀਆਂ ਔਰਤਾਂ ਦੀ ਭਲਾਲਈ ਕੰਮ ਕਰਦੀ ਹੈ। ਇਹ 1978 ਵਿੱਚ ਸ਼ੁਰੂ ਕੀਤੀ ਗਈ, ਉਸਨੇ ਗਰੀਬ ਔਰਤਾਂ ਨੂੰ ਸੰਗਠਿਤ ਕਰਨ ਲਈ ਫੋਰਮ ਦੇ ਸਹਾਰੇ ਕਈ ਗਤੀਵਿਧੀਆਂ ਜਾਰੀ ਕੀਤੀਆਂ ਅਤੇ ਉਹਨਾਂ ਨੂੰ ਆਪਣੇ ਛੋਟੇ ਕਾਰੋਬਾਰਾਂ ਦੀ ਸ਼ੁਰੂਆਤ ਕਰਨ ਲਈ ਬੈਂਕਾਂ ਦੀ ਸਹਾਇਤਾ ਨਾਲ, ਮਾਈਕ੍ਰੋ ਕਰੈਡਿਟ ਦੇ ਰੂਪ ਵਿੱਚ ਕਈ ਸਹੂਲਤਾ ਪ੍ਰਦਾਨ ਕੀਤੀਆਂ।

ਅਰੁਣਾਚਲਮ ਦਾ ਜਨਮ 8 ਫਰਵਰੀ 1935 ਨੂੰ ਤਮਿਲਨਾਡੁ ਵਿੱਚ ਇੱਕ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਅਤੇ ਉਸਨੇ ਅਰਥਸ਼ਾਸਤਰ ਅਤੇ ਭੋਗਲ ਵਿੱਚ ਮਾਸਟਰ ਕੀਤੀ। ਉਹ ਇੰਟਰਨੈਸ਼ਨਲ ਡਿਵੈਲਪਮੈਂਟ ਸੋਸਾਇਟੀ, ਰੋਮ, ਦੀ ਗਵਰਨਿੰਗ ਕੌਂਸਲ ਦੀ ਇੱਕ ਮੈਂਬਰ ਸੀ, ਉਹ ਸਾਉਥ ਏਸ਼ੀਆ ਦੀ ਇਸ ਅਹੁਦੇ ਤੇ ਬੈਠਣ ਵਾਲੀ ਪਹਿਲੀ ਔਰਤ ਸੀ।