Back

ⓘ ਗੋਂਪਾ
ਗੋਂਪਾ
                                     

ⓘ ਗੋਂਪਾ

ਗੋਂਪਾ ਜਾਂ ਗੋਂਬਾ ਤਿੱਬਤੀ ਸ਼ੈਲੀ ਵਿੱਚ ਬਣੇ ਇੱਕ ਪ੍ਰਕਾਰ ਦੇ ਬੁੱਧ-ਮਠ ਦੇ ਭਵਨ ਜਾਂ ਭਵਨਾਂ ਨੂੰ ਕਹਿੰਦੇ ਹਨ। ਤਿੱਬਤ, ਭੂਟਾਨ, ਨੇਪਾਲ ਅਤੇ ਉੱਤਰੀ ਭਾਰਤ ਦੇ ਲੱਦਾਖ, ਹਿਮਾਚਲ ਪ੍ਰਦੇਸ਼, ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਖੇਤਰਾਂ ਵਿੱਚ ਇਹ ਕਈ ਥਾਵਾਂ ਤੇ ਮਿਲਦੇ ਹਨ। ਬੁੱਧ ਭਿਖੁਆਂ ਦੀ ਸੁਰੱਖਿਆ ਲਈ ਮਜ਼ਬੂਤ ਦੀਵਾਰਾਂ ਅਤੇ ਦਰਵਾਜਿਆਂ ਵਿੱਚ ਘਿਰੇ ਇਹ ਭਵਨ ਸਾਧਨਾ, ਪੂਜਾ, ਧਾਰਮਿਕ ਸਿੱਖਿਆ ਅਤੇ ਭਿਖੁਆਂ ਦੇ ਰਹਿਣ ਦੀ ਥਾਂ ਹੁੰਦੇ ਹਨ। ਇਨ੍ਹਾਂ ਦਾ ਨਿਰਮਾਣ ਅਕਸਰ ਇੱਕ ਜਿਆਮਿਤੀ ਧਾਰਮਿਕ ਮੰਡਲ ਦੇ ਅਧਾਰ ਤੇ ਹੁੰਦਾ ਹੈ ਜਿਸਦੇ ਕੇਂਦਰ ਵਿੱਚ ਬੁੱਧ ਦੀ ਮੂਰਤੀ ਜਾਂ ਉਸ ਵਰਗੀ ਥਾਂਕਾ ਚਿੱਤਰਕਲਾ ਹੁੰਦੀ ਹੈ। ਗੋਂਪਾ ਅਕਸਰ ਕਿਸੇ ਸ਼ਹਿਰ ਜਾਂ ਬਸਤੀ ਦੇ ਨੇੜੇ ਕਿਸੇ ਉੱਚੇ ਪਹਾੜ ਜਾਂ ਚੱਟਾਨ ਤੇ ਬਣਾਏ ਜਾਂਦੇ ਹਨ।