Back

ⓘ ਮੋਅ ਆਬੁਦੂ
ਮੋਅ ਆਬੁਦੂ
                                     

ⓘ ਮੋਅ ਆਬੁਦੂ

ਮੋਸੁਨਮੋਲਾ ਆਬੁਦੂ, ਜਿਸਨੂੰ ਆਮ ਤੌਰ ਤੇ ਮੋਅ ਆਬੁਦੂ ਨਾਲ ਜਾਣਿਆ ਜਾਂਦਾ ਹੈ, ਇੱਕ ਨਾਇਜੀਰਾਨੀਅਨ ਟਾਕ ਸ਼ੋਅ ਮੇਜ਼ਬਾਨ, ਟੀਵੀ ਨਿਰਮਾਤਾ, ਮੀਡੀਆ ਸ਼ਖਸੀਅਤ, ਮਨੁੱਖੀ ਸੰਸਾਧਨ ਪ੍ਰਬੰਧਨ ਸਲਾਹਕਾਰ, ਉਦਯੋਗਪਤੀ ਅਤੇ ਸਮਾਜ ਸੇਵੀ ਪ੍ਰਤੀਨਿਧ ਹੈ। ਇਸਨੂੰ ਫੋਰਬਜ਼ ਨੇ "ਅਫ਼ਰੀਕਾ ਦੀ ਸਭ ਤੋਂ ਸਫਲ ਔਰਤ" ਵਜੋਂ ਵਰਣਨ ਕੀਤਾ ਹੈ।"

                                     

1. ਮੁੱਢਲਾ ਜੀਵਨ

ਆਬੁਦੂ ਦਾ ਜਨਮ ਸਯੁੰਕਤ ਰਾਸ਼ਟਰ ਵਿੱਚ ਹੋਇਆ। ਸੱਤ ਸਾਲ ਦੀ ਉਮਰ ਵਿੱਚ, ਇਸਦੇ ਪਰਿਵਾਰ ਨੂੰ ਲਾਗੋਸ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਆਪਣੇ ਨਾਨਾ-ਨਾਨੀ ਦੇ ਨਾਲ ਓੰਡੋ ਸਟੇਟ ਦੇ ਕੋਕੋਆ ਫਾਰਮ ਵਿਚ ਰਹਿਣ ਲਈ ਭੇਜਿਆ ਗਿਆ, ਤਾਂ ਜੋ ਇਹ ਨਾਈਜੀਰੀਆ ਦੇ ਸਭਿਆਚਾਰ ਬਾਰੇ ਸਿੱਖ ਸਕੇ।

                                     

2. ਸਿੱਖਿਆ

11 ਸਾਲ ਦੀ ਉਮਰ ਵਿਚ, ਉਹ ਫਿਊਵਾਏਏਜ਼ ਗਰਲਜ਼ ਗ੍ਰਾਮਰ ਸਕੂਲ ਵਿਚ ਗਈ। 12 ਸਾਲ ਦੀ ਉਮਰ ਵਿੱਚ, ਇਸਦੇ ਪਿਤਾ ਦੀ ਮੌਤ ਤੋਂ ਥੋੜ੍ਹੀ ਦੇਰ ਬਾਅਦ, ਆਬੁਦੂ ਯੂ.ਕੇ ਵਾਪਸ ਪਰਤੀ ਅਤੇ ਹੈਮਰਸਮਿਥ ਕਾਉਂਟੀ ਸੈਕੰਡਰੀ ਸਕੂਲ ਵਿੱਚ ਦਾਖ਼ਿਲਾ ਲੈਣ ਤੋਂ ਪਹਿਲਾਂ ਇਹ ਕੇਨਟ ਵਿੱਚ ਰਿਜਵੇ ਸਕੂਲ ਚਲੇ ਗਏ ਜਿੱਥੇ ਉਹ ਟੌਨਬਰੀਜ ਵੇਲਜ਼ ਵਿਚ ਆਪਣੇ ਸਰਪ੍ਰਸਤ ਦੇ ਨਾਲ ਰਹਿੰਦੀ ਸੀ। ਉੱਥੋਂ, ਇਹ ਵੈਸਟ ਕੇਨਟ ਕਾਲਜ ਅਤੇ ਮਿਡਕੇਂਟ ਕਾਲਜ ਵਿਚ ਗਈ। ਇਸਨੇ ਵੈਲੀਮਿਨਸਟਰ, ਲੰਡਨ ਯੂਨੀਵਰਸਿਟੀ ਤੋਂ ਐਚਆਰ ਮੈਨੇਜਮੈਂਟ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

                                     

3. ਬਾਹਰੀ ਕੜੀਆਂ

  • Moments with Mo Official Page
  • Inspire Africa
  • The Debaters Official Page
  • Inspire Africa Foundation Official Page
  • Mo Abudu Online
  • Vic Lawrence & Associates