ⓘ Free online encyclopedia. Did you know? page 205
                                               

ਬੰਤ ਸਿੰਘ ਝੱਬਰ

ਬੰਤ ਸਿੰਘ ਝੱਬਰ ਭਾਰਤ ਦੇ ਪੰਜਾਬ ਰਾਜ ਦੇ ਮਾਨਸਾ ਜ਼ਿਲੇ ਦੇ ਬੁਰਜ ਝੱਬਰ ਪਿੰਡ ਦਾ ਜੰਪਪਲ ਇੱਕ ਇਨਕਲਾਬੀ ਗਾਇਕ ਅਤੇ ਖੇਤ ਮਜ਼ਦੂਰ ਕਾਰਕੁਨ ਹੈ। ਉਹ ਮਜ਼੍ਹਬੀ ਸਿੱਖ ਨਿਮਨ ਸ਼੍ਰੇਣੀ ਨਾਲ ਸਬੰਧ ਰੱਖਦਾ ਹੈ ਅਤੇ ਜਗੀਰਦਾਰੀ ਪ੍ਰਬੰਧ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲਾ ਸਰਗਰਮ ਕਾਰਕੁਨ ਹੈ। ਉਸਨੂੰ ਪਿੰਡ ਵਿੱਚ ...

                                               

ਅਨੀਤਾ ਲਿਆਕੇ

ਅਨੀਤਾ ਲਿਆਕੇ ਡੈੱਨਮਾਰਕ ਦੀ ਇੱਕ ਗਾਇਕਾ-ਗੀਤਕਾਰਾ, ਸੰਗੀਤਕਾਰ ਅਤੇ ਅਦਾਕਾਰਾ ਹੈ। ਉਹ ਹੁਣ ਤੱਕ ਸੋਲਾਂ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੀ ਹੈ ਅਤੇ ਪੱਛਮ ਤੋ ਆ ਕੇ ਪੰਜਾਬੀ ਵਿੱਚ ਐਲਬਮ ਜਾਰੀ ਕਰਨ ਵਾਲੀ ਪਹਿਲੀ ਗੈਰ-ਏਸ਼ੀਆਈ ਗਾਇਕਾ ਹੈ। ਉਸਦੀ ਪਹਿਲੀ ਪੰਜਾਬੀ ਐਲਬਮ, ਹੀਰ ਫ਼ਰਾਮ ਡੈੱਨਮਾਰਕ, ਨਵੰਬਰ 2006 ਵ ...

                                               

ਅਬਰਾਰ-ਉਲ-ਹੱਕ

ਅਬਰਾਰ-ਉਲ-ਹੱਕ ਉਰਦੂ: ابرار الحق ‎; ਜਨਮ ਵਕਤ ਅਬਰਾਰ-ਉਲ-ਹੱਕ ਕਾਹਲੋਂ) ਪਾਕਿਸਤਾਨੀ, ਭੰਗੜੇ, ਅਤੇ ਲੋਕ ਸੰਗੀਤਕਾਰ ਅਤੇ ਰਾਜਨੀਤੀਵਾਨ ਹੈ। ਇਸ ਦੀ ਪਹਿਲੀ ਐਲਬਮ "ਬਿੱਲੋ ਦੇ ਘਰ" ਪਰ ਉਸ ਦਾ ਨਾਮ ਸਿਰਫ਼ "ਅਬਰਾਰ" ਦਰਜ ਹੈ। "ਬਿੱਲੋ ਦੇ ਘਰ" ਉਸ ਦਾ ਸਭ ਤੋਂ ਮਸ਼ਹੂਰ ਗੀਤ ਹੈ। ਗੁਲੂਕਾਰ ਬਣਨ ਤੋਂ ਪਹਿਲਾਂ ...

                                               

ਅਮਰ ਸਿੰਘ ਚਮਕੀਲਾ

ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਆ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾ ...

                                               

ਅਮਰ ਸੰਧੂ

ਅਮਰ ਸੰਧੂ ਇੱਕ ਅਮਰੀਕੀ ਜੰਮਪਲ ਪੰਜਾਬੀ ਗਾਇਕ, ਗੀਤਕਾਰ, ਸੰਗੀਤਕਾਰ ਅਤੇ ਨਿਰਮਾਤਾ ਹੈ। ਉਹ ਆਪਣੀ ਵਿਲੱਖਣ ਪੰਜਾਬੀ / ਇੰਗਲਿਸ਼ ਫਿਊਜ਼ਨ ਆਵਾਜ਼ ਅਤੇ ਉਸ ਦੀ ਸਾਲ 2015 ਦੀ ਐਲਬਮ" ਨਿਊ ਈਰਾ” ਲਈ ਮਸ਼ਹੂਰ ਹੈ, ਜਿਸ ਵਿੱਚ" ਰੂਫਟੌਪ ਪਾਰਟੀ”," ਡਬਲ ਐਡੀ” ਅਤੇ" ਰਿਪਲੇਸਏਬਲ”ਵਰਗੀਆਂ ਹਿੱਟਸ ਹਨ।

                                               

ਅੰਮ੍ਰਿਤਾ ਵਿਰਕ

ਅੰਮ੍ਰਿਤਾ ਵਿਰਕ ਦਾ ਜਨਮ 11 ਜੂਨ 1975 ਨੂੰ ਹੋਇਆ। ਇਹਨਾਂ ਨੇ ਛੋਟੀ ਉਮਰ ਤੋਂ ਹੀ ਸਕੂਲ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। 1997 ਵਿੱਚ ਇਹਨਾਂ ਨੇ ਗਾਇਕੀ ਨੂੰ ਕਿੱਤੇ ਵਜੋਂ ਅਪਣਾਇਆ। ਇਸ ਵੇਲ਼ੇ ਮਰਦ ਗਾਇਕਾਂ ਦੀ ਭਰਮਾਰ ਸੀ। ਜੁਲਾਈ 1998 ਵਿੱਚ ਇਹਨਾਂ ਦੀ ਪਹਿਲੀ ਐਲਬਮ, ਕੱਲੀ ਬਹਿ ਕੇ ਰੋ ਲੈਨੀ ਆਂ, ਜ ...

                                               

ਇਮਰਾਨ ਖਾਨ (ਗਾਇਕ)

ਇਮਰਾਨ ਖਾਨ ਇੱਕ ਪਾਕਿਸਤਾਨੀ - ਡੱਚ ਰੈਪਰ, ਲਿਖਾਰੀ ਅਤੇ ਗਾਇਕ ਹੈ। ਖਾਨ ਦਾ ਜਨਮ 28, ਮਈ 1984 ਨੂੰ ਹੇਗ, ਨੀਦਰਲੈਂਡ ਵਿਖੇ ਹੋਇਆ। ਖਾਨ ਦੇ ਮਾਤਾ -ਪਿਤਾ ਗੁਜਰਾਂਵਾਲਾ ਪਾਕਿਸਤਾਨ ਤੋਂ ਹਨ। ਖਾਨ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ 2007 ਵਿੱਚ ਗਾਣੇ - ਨੀ ਨਚਲੈ ਨਾਲ ਕੀਤੀ।

                                               

ਇਸ਼ਮੀਤ ਸਿੰਘ

ਇਸ਼ਮੀਤ ਸਿੰਘ ਟੀਵੀ ਮੁਕਾਬਲਾ ਸਟਾਰ ਵਾਈਸ ਆਫ ਇੰਡੀਆ ਨੂੰ ਜਿੱਤਣ ਵਾਲਾ ਮਹਾਨ ਗਾਇਕ ਜਿਸ ਦੀ ਆਵਾਜ਼ ਅੱਜ ਵੀ ਦਿਲਾਂ ਵਿੱਚ ਵਸਦੀ ਹੈ ਜੋ ਬਹੁਤ ਹੀ ਛੋਟੀ ਉਮਰ ਵਿੱਚ ਦੁਨੀਆ ਤੋ ਅਲਵਿਦਾ ਕਹਿ ਗਏ। ਆਪ ਦਾ ਜਨਮ ਲੁਧਿਆਣਾ ਮਾਂ ਅੰਮ੍ਰਿਤਪਾਲ ਕੌਰ ਦੀ ਕੁੱਖੋ ਪਿਤਾ ਗੁਰਪਿੰਦਰ ਸਿੰਘ ਦੇ ਘਰ ਹੋਇਆ। ਉਹਨੇ ਆਪਣੀ ਪੜ ...

                                               

ਉੱਤਮ ਸਿੰਘ ਭੋਲਾਨਾਥ

ਉੱਤਮ ਸਿੰਘ ਭੋਲਾਨਾਥ 20ਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਦਾ ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਹੈ ਜਿਸਨੇ ਪੰਜਾਬ ਸੰਕਟ ਦੇ ਦਹਿਸ਼ਤੀ ਦਿਨਾਂ ਵਿੱਚ ਵੀ ਗਾਉਣਾ ਜਾਰੀ ਰੱਖਿਆ। ਪ੍ਰਸਿੱਧ ਪੰਜਾਬੀ ਗਾਇਕ ਕਰਤਾਰ ਸਿੰਘ ਰਮਲਾ ਉਸਦੇ ਹੀ ਸ਼ਰੀਕੇ ਵਿੱਚੋਂ ਹੈ।

                                               

ਐਸ. ਬਲਬੀਰ

ਐਸ. ਬਲਬੀਰ ਪੰਜਾਬੀ, ਭਾਰਤੀ ਗਾਇਕ ਸੀ ਜਿਸਨੇ ਪੰਜਾਬੀ, ਹਿੰਦੀ, ਬੰਗਾਲੀ ਫਿਲਮਾਂ ਵਿੱਚ ਅਨੇਕਾਂ ਗੀਤ ਗਾਏ। ਉਸਨੇ ਜ਼ਿਆਦਾਤਰ ਗੀਤ ਸਹਾਇਕ ਦੇ ਤੌਰ ਤੇ ਗਾਏ। ਪੰਜਾਬੀ ਗਾਇਕੀ ਦੇੇ ਖੇਤਰ ਵਿੱਚ ਉਸਨੂੰ ਮਜ਼ਾਹੀਆ ਗਾਇਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ. ਬਲਬੀਰ ਸਿੱਖ ਪਰਿਵਾਰ ਨਾਲ ...

                                               

ਕਮਲ ਖਾਨ

ਕਮਲ ਖਾਨ ਇਕ ਬਾਲੀਵੂਡ ਪਿੱਠ ਵਰਤੀ ਗਾਇਕ ਹੈ। ਉਹ ਯਥਾਰਥ ਗਾਇਕੀ ਮੁਕਾਬਲੇ ਸਾ ਰੇ ਗਾ ਮਾ ਪਾ ਸਿੰਗਿੰਗ ਸੁਪਰਸਟਾਰ 2010 ਦਾ ਜੇਤੂ ਹੈ। ਇਸ ਤੋਂ ਬਾਅਦ ਇਸ਼ਕ ਸੂਫ਼ੀਆਨਾ ਗੀਤ ਗਾਉਣ ਤੇ ਜ਼ੀ ਸਿਨਮਾ ਅਵਾਰਡ ਫਰੈਸ਼ ਸਿੰਗਿਗ ਟੇਲੈਂਟ 2012" ਦਾ ਵੀ ਜੇਤੂ ਰਿਹਾ।

                                               

ਕਰਤਾਰ ਰਮਲਾ

ਦੋਗਾਣਾ ਗਾਇਕੀ ’ਚ ਕਰਤਾਰ ਰਮਲਾ ਦਾ ਨਾਂ ਪਿਛਲੇ ਸਾਢੇ ਪੰਜ ਦਹਾਕਿਆਂ ਤੋਂ ਸਰਗਰਮ ਸੀ। ਪੰਜਾਬੀ ਸਰੋਤਿਆਂ ਦੇ ਦਿਲਾਂ ਦੀ ਧੜਕੜ ਇਸ ਮਸ਼ਹੂਰ ਗਵੱਈਏ ਨੂੰ ਸਰੋਤੇ ਬੜੇ ਚਾਅ ਨਾਲ ਅਖਾੜਿਆਂ ’ਚ ਸੁਣਦੇ ਸਨ। ਕਰਤਾਰ ਰਮਲੇ ਦਾ ਜਨਮ ਭਾਰਤ ਪਾਕਿਸਤਾਨ ਵੰਡ ਤੋਂ ਕੁਝ ਮਹੀਨੇ ਪਹਿਲਾਂ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ...

                                               

ਕਰਮਜੀਤ ਧੂਰੀ

ਕਰਮਜੀਤ ਧੂਰੀ, ਜਾਂ ਕਰਮਜੀਤ ਸਿੰਘ ਧੂਰੀ, ਇੱਕ ਉੱਘਾ ਪੰਜਾਬੀ ਗਾਇਕ ਸੀ। ਇਸਨੇ, ਆਪਣੇ ਵੇਲ਼ੇ ਦੇ ਚਲਨਣ ਮੁਤਾਬਕ, ਜ਼ਿਆਦਾਤਰ ਦੋਗਾਣੇ ਹੀ ਗਾਏ। ਇਸ ਦੇ ਮਕਬੂਲ ਗੀਤਾਂ ਵਿੱਚੋਂ ਕੋਠੇ ’ਤੇ ਸਪੀਕਰ ਲਾਈ ਰੱਖਣਾ, ਹੁੰਦੀਆਂ ਸ਼ਹੀਦ ਜੋੜੀਆਂ, ਰੱਬ ਨਾਲ਼ ਠੱਗੀਆਂ ਕਿਉਂ ਮਾਰੇਂ ਬੰਦਿਆ ਦੇ ਨਾਂ ਜ਼ਿਕਰਯੋਗ ਹਨ। ਦੋਗ ...

                                               

ਕੁਲਦੀਪ ਪਾਰਸ

ਕੁਲਦੀਪ ਪਾਰਸ ਪੰਜਾਬੀ ਗਾਇਕ ਦਾ ਜਨਮ ਰੂਪਨਗਰ ਜ਼ਿਲ੍ਹਾ ਦੇ ਪਿੰਡ ਰੌਲੂਮਾਜਰਾ ਵਿੱਚ ਪਿਤਾ ਬਲਵੀਰ ਸਿੰਘ ਅਤੇ ਮਾਤਾ ਲੱਛਮੀ ਦੇਵੀ ਦੇ ਘਰ ਹੋਇਆ। ਬਚਪਨ ਵਿੱਚ ਹੀ ਗਾਇਕੀ ਦਾ ਸ਼ੌਕ ਪਾਲ ਬੈਠਾ ਪਾਰਸ 1979 ਵਿੱਚ ਲੁਧਿਆਣੇ ਆ ਗਿਆ ਤੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਆਪਣਾ ਉਸਤਾਦ ਧਾਰ ਲਿਆ। ਆਪ ਨੇ ਪਰਮਜੀਤ ਕ ...

                                               

ਕੇ. ਐਸ. ਮੱਖਣ

ਮੱਖਣ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਰਹਿੰਦਾ ਹੈ। ਉਹ ਨਕੋਦਰ ਸ਼ਹਿਰ ਦੇ ਨਜ਼ਦੀਕ ਸਥਿਤ ਸ਼ੰਕਰ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਪੁੱਤਰਾਂ ਦਾ ਨਾਮ ਏਕਮ ਸਿੰਘ ਤੱਖਰ ਅਤੇ ਸੱਜਣ ਸਿੰਘ ਤੱਖਰ ਹੈ। ਉਸ ਨੇ ਅਪ੍ਰੈਲ 2013 ਵਿੱਚ ਸਿੱਖ ਧਰਮ ਨੂੰ ਅਪਣਾ ਲਿਆ ਸੀ ਅਤੇ ਆਪਣਾ ਜੀਵ ...

                                               

ਕੇ. ਦੀਪ

ਕੇ. ਦੀਪ ਇੱਕ ਉੱਘਾ ਪੰਜਾਬੀ ਗਾਇਕ ਸੀ। ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ ਜਗਮੋਹਣ ਕੌਰ ਨਾਲ਼ ਦੋਗਾਣੇ ਗਾਏ ਅਤੇ ਇਹ ਜੋੜੀ ਖ਼ਾਸ ਕਰ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ। ਇਸ ਜੋੜੀ ਦਾ ਗਾਇਆ ਪੂਦਨਾ ਬਹੁਤ ਮਕਬੂਲ ਹੋਇਆ।

                                               

ਗਿੰਨੀ ਮਾਹੀ

ਗਿੰਨੀ ਮਾਹੀ ਪੰਜਾਬ ਦੀ ਭੀਮ ਗੀਤ, ਪੰਜਾਬੀ ਲੋਕਗੀਤ, ਰੈਪ ਅਤੇ ਹਿਪ-ਹਾਪ ਗਾਇਕਾ ਹੈ। ਉਸਦੇ ਗੀਤ ਜਾਤੀਵਾਦ ਤੇ ਚੋਟ ਕਰਦੇ ਹਨ ਅਤੇ ਦਲਿਤਾਂ ਦੇ ਹੱਕਾਂ ਦੀ ਆਵਾਜ ਉਠਾਉਂਦੇ ਹਨ। ਬੀ ਬੀ ਸੀ ਨਾਲ ਇੱਕ ਮੁਲਾਕਾਤ ਵਿੱਚ ਉਸਨੇ ਦੱਸਿਆ ਕੀ ਉਸਨੇ 11 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿਤਾ ਸੀ।ਅਤੇ ਉਹ 22 ...

                                               

ਗੀਤਾ ਜ਼ੈਲਦਾਰ

ਉਹ ਜਗੀਰ ਸਿੰਘ ਅਤੇ ਉਸਦੀ ਪਤਨੀ ਗਿਆਨ ਕੌਰ ਦੇ ਜੱਟ ਜ਼ੈਲਦਾਰ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੜ੍ਹੀ ਮਾਹਨ ਸਿੰਘ ਵਿੱਚ ਜਨਮਿਆ ਸੀ, ਜਿਥੇ ਉਸਨੇ ਸਰਕਾਰੀ ਹਾਈ ਸਕੂਲ ਤੋਂ ਵੀ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਭੰਗੜਾ ਮੁਕਾਬਲਿਆਂ ਵਿੱਚ ਗੁਰਦਾਸ ਮਾਨ ਅਤੇ ਕ ...

                                               

ਗੁਰਦਾਸ ਮਾਨ

ਗੁਰਦਾਸ ਮਾਨ ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਅਦਾਕਾਰ ਹਨ। 1980 ਵਿੱਚ ਗਾਏ ਗੀਤ," ਦਿਲ ਦਾ ਮਾਮਲਾ ਹੈ” ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। 2013 ਵਿਚ ਉਸ ਨੇ ਵੀਡੀਓ ਬਲੌਗ ਰਾਹੀਂ ਪੁਰਾਣ ...

                                               

ਗੁਰਨਾਮ ਸਿੰਘ ਰਸੀਲਾ

ਗੁਰਨਾਮ ਸਿੰਘ ਰਸੀਲਾ ਪੰਜਾਬ ਦਾ ਇੱਕ ਪ੍ਰਸਿੱਧ ਗਾਇਕ ਸੀ ਜਿਸ ਨੇ ਲੋਕ ਸਾਜ਼ਾਂ ਵਾਲੀ ਰਵਾਇਤੀ ਗਾਇਕੀ ਦੇ ਖ਼ੇਤਰ ਵਿੱਚ ਅਲਗੋਜ਼ਿਆਂ ਨਾਲ ਗਾਉਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਅੱਜ ਕੱਲ ਉਹ ਅਮਰੀਕਾ ਰਹਿ ਰਿਹਾ ਹੈ।

                                               

ਗੁਰਮੀਤ ਬਾਵਾ

ਗੁਰਮੀਤ ਬਾਵਾ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਐਵਾਰਡ ਨਾਲ ਨਿਵਾਜੀ ਗਈ ਪੰਜਾਬੀ ਲੋਕ ਗਾਇਕਾ ਹੈ। ਉਸ ਦੀ ਹੇਕ ਬਹੁਤ ਲੰਬੀ ਹੈ ਅਤੇ ਉਹ ਲਗਪਗ 45 ਸੈਕਿੰਡ ਤੱਕ ਹੇਕ ਲਮਿਆ ਲੈਂਦੀ ਹੈ। ਗੁਰਮੀਤ ਬਾਵਾ ਜੁਗਨੀ ਨੂੰ ਮਸ਼ਹੂਰ ਕਰਨ ਵਾਲੀ ਅਤੇ ਉਹ ਦੂਰਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਹੈ। ਉਸ ਨੂੰ ਭਾਰਤੀ ਸੰ ...

                                               

ਗੁਰਸੇਵਕ ਮਾਨ

ਗੁਰਸੇਵਕ ਮਾਨ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਪੇਸ਼ੇਵਰ ਪਾਇਲਟ ਹੈ। ਉਹ ਪ੍ਰਸਿੱਧ ਗਾਇਕ, ਅਦਾਕਾਰ ਹਰਭਜਨ ਮਾਨ ਦਾ ਛੋਟਾ ਭਰਾ ਹੈ। ਉਸ ਦੇ ਪੰਜਾਬੀ ਗਾਣੇ ਇੱਕ ਕੁੜੀ ਲਾਰਾ ਲੱਪਾ ਨੇ ਉਸਨੂੰ ਪ੍ਰਸਿੱਧੀ ਦਿਵਾ ਦਿੱਤੀ। ਗੁਰਸੇਵਕ ਹੁਣ ਇਕ ਪੇਸ਼ੇਵਰ ਪਾਇਲਟ ਹੈ।

                                               

ਜਗਜੀਤ ਸਿੰਘ ਜ਼ੀਰਵੀ

ਜਗਜੀਤ ਸਿੰਘ ਜ਼ੀਰਵੀ ਪੰਜਾਬੀ ਗਾਇਕ ਸੀ ਅਤੇ ਪੰਜਾਬੀ ਅਤੇ ਉਰਦੂ ਗ਼ਜ਼ਲ ਗਾਇਕ ਵੀ ਸੀ। ਜਗਜੀਤ ਜ਼ੀਰਵੀ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ਸ਼ਹਿਰ ਜ਼ੀਰਾ ਵਿਖੇ ਬਲਵੰਤ ਸਿੰਘ ਦੇ ਘਰੇ ਮਾਤਾ ਹਰਨਾਮ ਕੌਰ ਦੀ ਕੁੱਖੋਂ 1936 ਵਿੱਚ ਹੋਇਆ। ਸਕੂਲੀ ਪੜ੍ਹਾਈ ਤੋਂ ਬਾਅਦ ਜਗਜੀਤ ਨੇ ਬੀ.ਏ. ਦੀ ਪੜ੍ਹਾਈ ਜ਼ੀਰੇ ਦੇ ਕਾ ...

                                               

ਜਗਮੋਹਣ ਕੌਰ

ਜਗਮੋਹਣ ਕੌਰ ਇੱਕ ਉੱਘੀ ਪੰਜਾਬੀ ਗਾਇਕਾ ਅਤੇ ਗੀਤਕਾਰਾ ਸੀ। ਉਹ ਆਪਣੇ ਗੀਤਾਂ ਬਾਪੂ ਵੇ ਅੱਡ ਹੁੰਨੀ ਐਂ, ਘੜਾ ਵੱਜਦਾ, ਘੜੋਲੀ ਵੱਜਦੀ ਆਦਿ ਲਈ ਜਾਣੀ ਜਾਂਦੀ ਹੈ। ਉਸਨੇ ਜੀਵਨ ਸਾਥੀ ਕੇ ਦੀਪ ਨਾਲ਼ ਦੋਗਾਣੇ ਵੀ ਗਾਏ ਅਤੇ ਇਹ ਜੋੜੀ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ ਅਤੇ ਇਹ ...

                                               

ਜਸਵਿੰਦਰ ਬਰਾੜ

ਜਸਵਿੰਦਰ ਬਰਾੜ ਭਾਰਤੀ ਪੰਜਾਬ ਦੀ ਪੰਜਾਬੀ ਗਾਇਕਾ ਹੈ, ਜਿਸ ਨੂੰ ਲੋਕ ਤੱਥ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ। ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਐਲਬਮ "ਕੀਮਤੀ ਚੀਜ" ਨਾਲ 1990 ਵਿੱਚ ਕੀਤੀ।

                                               

ਜੋਗਾ ਸਿੰਘ ਜੋਗੀ

ਜੋਗਾ ਸਿੰਘ ਜੋਗੀ ਪੰਜਾਬ ਦਾ ਇੱਕ ਵਿਸ਼ਵ ਪੱਧਰ ਦਾ ਮਸ਼ਹੂਰ ਗਾਇਕ ਕਵੀਸ਼ਰ ਹੈ। ਉਸਦੇ ਕਵੀਸਰੀ ਜਥੇ ਵਿੱਚ ਦੂਸਰੇ ਸਾਥੀ ਗੁਰਮੁਖ ਸਿੰਘ ਐਮ.ਏ, ਨਰਿੰਦਰ ਸਿੰਘ ਰੂਪੋਵਾਲੀ, ਰਣਜੀਤ ਸਿੰਘ ਚੀਮਾ ਅਤੇ ਦਲਜੀਤ ਸਿੰਘ ਸੇਖਵਾਂ ਹਨ।

                                               

ਜੱਗੀ ਸਿੰਘ

ਜੱਗੀ ਸਿੰਘ ਇੱਕ ਪੰਜਾਬੀ ਗਾਇਕ-ਗੀਤਕਾਰ ਅਤੇ ਸੰਗੀਤਕਾਰ ਹਨ। 1999 ਵਿੱਚ ਆਪਣੀ ਪਹਿਲੀ ਐਲਬਮ ਇਸ਼ਕ ਤੇਰੇ ਵੱਸਦਾ ਨਹੀਂ ਨਾਲ਼ ਇਹਨਾਂ ਸੰਗੀਤਕ ਸਫ਼ਰ ਸ਼ੁਰੂ ਕੀਤਾ। ਸਿੰਘ ਨੇ ਕਈ ਪੰਜਾਬੀ ਫ਼ਿਲਮਾਂ ਲਈ ਵੀ ਗੀਤ ਲਿਖੇ ਅਤੇ ਸੰਗੀਤ ਵੀ ਦਿੱਤਾ।

                                               

ਜੱਸ ਮਾਣਕ

ਜੱਸ ਮਾਣਕ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਉਹ ਮੁੱਖ ਤੌਰ ਤੇ ਆਪਣੇ ਪਰਾਡਾ, ਸੂਟ ਪੰਜਾਬੀ, ਲਹਿੰਗਾ, ਵਿਆਹ ਅਤੇ ਬੌਸ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦਾ ਸਿੰਗਲ "ਲਹਿੰਗਾ" ਯੂਕੇ ਏਸ਼ੀਅਨ ਸੰਗੀਤ ਚਾਰਟ ਅਤੇ ਗਲੋਬਲ ਯੂਟਿਊਬ ਹਫਤਾਵਾਰੀ ਚਾਰਟ ਤੇ ਵੀ ਪ੍ਰਦਰਸ਼ਿਤ ਹੋਇਆ ਹੈ।

                                               

ਦਿਲਸ਼ਾਦ ਅਖ਼ਤਰ

ਦਿਲਸ਼ਾਦ ਅਖ਼ਤਰ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ। ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਦੇ ਤੌਰ ਤੇ ਕੰਮ ਕੀਤਾ। ਉਹ ਪ੍ਰਸਿੱਧ ਗਾਇਕ ਕੀੜੇ ਖਾਂ ਸ਼ਕੀਲ ਦੇ ਪੁੁੱੱਤਰ ਸਨ |ਪੰਜਾਬ ਦੀ ਮਸ਼ਹੂਰ ਗਾਇਕਾ, ਮਨਪ੍ਰੀਤ ਅਖ਼ਤਰ, ਉਸ ਦੀ ਭੈਣ ਹੈ।ਸੰਦੀਪ ਅਖ਼ਤਰ, ਜਿਸਦੀ ਅਕਤੂਬਰ 2011 ਵਿੱਚ ਮ ...

                                               

ਦੀਦਾਰ ਸਿੰਘ ਪਰਦੇਸੀ

ਦੀਦਾਰ ਸਿੰਘ ਪਰਦੇਸੀ ਯੂਕੇ ਵਿੱਚ ਰਹਿੰਦਾ ਪ੍ਰਸਿੱਧ ਪੰਜਾਬੀ ਗਾਇਕ ਹੈ। ਉਸਤਾਦ ਅਲੀ ਅਕਬਰ ਖਾਂ ਸਾਹਿਬ ਨੇ ਹੀਰ ਵਾਰਿਸ ਸ਼ਾਹ ਸੁਣਕੇ ਉਸਨੂੰ ਆਪਣੇ ਹੱਥ ਦੀ ਹੀਰੇ ਦੀ ਮੁੰਦਰੀ ਅਤੇ ਸੋਨੇ ਦੇ ਬਟਨ ਤੋਹਫੇ ਵਜੋਂ ਦੇ ਦਿੱਤੇ ਸਨ। ਪਹਿਲਾਂ ਉਹ ਅਫ਼ਰੀਕਾ ਵਿੱਚ ਰਿਹਾ।

                                               

ਦੀਦਾਰ ਸੰਧੂ

ਦੀਦਾਰ ਸੰਧੂ ਦਾ ਜਨਮ 3 ਜੁਲਾਈ 1942 ਨੂੰ ਪਾਕਿਸਤਾਨ ਦੇ ਸਰਗੋਧਾ ਜ਼ਿਲੇ ਵਿੱਚ ਚੱਕ ਨੰਬਰ 133 ਵਿਖੇ ਪਿਤਾ ਸੰਮੁਦ ਸਿੰਘ ਦੇ ਘਰ ਮਾਤਾ ਦਾਨ ਕੌਰ ਦੀ ਕੁੱਖੋਂ ਹੋਇਆ। 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ 1956 ਵਿੱਚ ਪਿੰਡ ਭਰੋਵਾਲ ਜ਼ਿਲਾ ਲੁਧਿਆਣਾ ਵਿੱਚ ਆ ਕੇ ਵਸ ਗਿਆ। ਉਹਨਾਂ ਮੁੱਢਲੀ ਵਿਦਿਆ ਪਿ ...

                                               

ਧਰਮਪ੍ਰੀਤ

ਧਰਮਪ੍ਰੀਤ ਇੱਕ ਭਾਰਤੀ ਪੰਜਾਬੀ ਗਾਇਕ ਸੀ। ਇਹ ਆਪਣੇ ਉਦਾਸ ਗੀਤਾਂ ਕਰ ਕੇ ਜਾਣਿਆ ਜਾਂਦਾ ਹੈ। ਇਸਨੇ ਭੁਪਿੰਦਰ ਧਰਮਾ ਨਾਂ ਹੇਠ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ ਪਰ ਛੇਤੀ ਹੀ ਨਾਂ ਬਦਲ ਕੇ ਧਰਮਪ੍ਰੀਤ ਰੱਖ ਲਿਆ। 8 ਜੂਨ 2015 ਨੂੰ 38 ਸਾਲ ਦੀ ਉਮਰ ਵਿੱਚ ਇਸਨੇ ਬਠਿੰਡਾ ਛਾਉਣੀ ਆਪਣੇ ਘਰ ਵਿਖੇ ਖੁਦਕੁਸ਼ ...

                                               

ਨਛੱਤਰ ਛੱਤਾ

ਨਛੱਤਰ ਛੱਤੇ ਦਾ ਜਨਮ 18 ਜੂਨ 1959 ਨੂੰ ਬਠਿੰਡਾ ਜ਼ਿਲੇ ਦੇ ਪਿੰਡ ਆਦਮਪੁਰ ਦੇ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਸੁਦਾਗਰ ਸਿੰਘ ਤੇ ਮਾਤਾ ਦਾ ਨਾਮ ਅਮਰ ਕੌਰ ਸੀ। ਬਚਪਨ ਤੋਂ ਹੀ ਉਸਨੂੰ ਗੀਤ ਸੁਨਣ ਤੇ ਗਾਉਣ ਦਾ ਸ਼ੌਂਕ ਸੀ ਜਿਸ ਲਈ ਉਹ ਖੇਤਾਂ ਵਿੱਚ ਕੰਮ ਕਰਦੇ ਸਮੇਂ ਵੀ ਕੁਲਦੀਪ ਮ ...

                                               

ਨਿਮਰਤ ਖਹਿਰਾ

ਨਿਮਰਤ ਖਹਿਰਾ ਜਨਮ ਅਗਸਤ ੮,੧੯੯੨,ਜ਼ਿਿਲ੍ਹਾ ਗੁਰਦਾਸਪੁਰ ਇੱਕ ਪੰਜਾਬੀ ਗਾਇਕਾ ਹੈ। ਇਸਦਾ ਪੂਰਾ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਇਸਨੇ ਆਪਣੀ ਸਕੂਲੀ ਸਿੱਖਿਆ ਡੀ. ਏ.ਵੀ. ਕਾਲਜ ਬਟਾਲਾ ਅਤੇ ਬੀ.ਏ. ਦੀ ਡਿਗਰੀ ਐਚ. ਐਮ. ਵੀ ਕਾਲਜ ਜਲੰਧਰ ਤੋਂ ਕੀਤੀ। ਇਹ ਵੋਇਸ ਆਫ ਪੰਜਾਬ ਸੀਜਨ-3 ਦੀ ਵਿਜੇਤਾ ਹੈ। ਇਸ ਦੀ ਪਹ ...

                                               

ਨੁਸਰਤ ਫ਼ਤਿਹ ਅਲੀ ਖ਼ਾਨ ਡਿਸਕੋਗ੍ਰਾਫੀ

ਜ਼ਿਆਦਾਤਰ ਨੁਸਰਤ ਫਤਿਹ ਅਲੀ ਖ਼ਾਨ ਦੇ ਆਰੰਭਿਕ ਸੰਗੀਤ ਨੂੰ ਰੇਹਮਤ ਗ੍ਰਾਮੋਫ਼ੋਨ ਹਾਊਸ ਨਾਲ ਰਿਕਾਰਡ ਕੀਤਾ ਗਿਆ ਸੀ, ਬਾਅਦ ਵਿੱਚ ਆਰ.ਜੀ.ਐਚ. ਲੇਬਲ ਵਿੱਚ ਬਦਲ ਗਿਆ। 70 ਦੇ ਦਹਾਕੇ ਦੇ ਸ਼ੁਰੂ 80 ਦੇ ਦਹਾਕੇ ਚ ਨੁਸਰਤ ਫਤਿਹ ਅਲੀ ਖਾਨ ਨੇ ਸੈਂਕੜੇ ਐਲਬਮਾਂ ਰਿਕਾਰਡ ਕੀਤੀਆਂ, ਜਿਨ੍ਹਾਂ ਚ ਜ਼ਿਆਦਾਤਰ ਇੱਕ ਜਾਂ ...

                                               

ਨੂਰਾਂ ਭੈਣਾਂ

ਦੋਵਾਂ ਭੈਣਾਂ ਨੇ 10 ਸਾਲ ਆਪਣੇ ਪਿਤਾ ਉਸਤਾਦ ਗੁਲਸ਼ਨ ਮੀਰ ਤੋਂ ਸਿਖਲਾਈ ਪ੍ਰਾਪਤ ਕੀਤੀ, ਜੋ ਕਿ 70 ਦੇ ਇੱਕ ਪ੍ਰਸਿੱਧ ਸੂਫ਼ੀ ਗਾਇਕ ਬੀਬੀ ਨੂਰਾਂ/ਸਵਰਨ ਨੂਰਾਂ ਦਾ ਪੁੱਤਰ ਹੈ। ਆਪਣੀ ਦਾਦੀ, ਸਵਰਨ ਨੂਰਾ ਦੇ ਕਾਰਨ ਸੰਗੀਤ ਉਨ੍ਹਾਂ ਦੇ ਬਚਪਨ ਦਾ ਇੱਕ ਅਨਿੱਖੜਵਾਂ ਅੰਗ ਸੀ। ਉਹਨਾਂ ਦੇ ਪਿਤਾ ਦੇ ਅਨੁਸਾਰ, ਸਵਰ ...

                                               

ਪ੍ਰੇਮ ਢਿੱਲੋਂ

ਪ੍ਰੇਮਜੀਤ ਸਿੰਘ ਢਿੱਲੋਂ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਨਾਲ ਜੁੜਿਆ ਹੋਇਆ ਹੈ। ਉਸਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ "ਚੰਨ ਮਿਲਾਉਂਦੀ" ਨਾਲ ਕੀਤੀ ਸੀ। ਢਿੱਲੋਂ ਸਿੰਗਲ ਗਾਣਿਆਂ "ਬੂਟ ਕੱਟ" ਅਤੇ "ਓਲਡ ਸਕੂਲ" ਲਈ ਵੱਧ ਜਾਣਿਆ ਜਾਂਦਾ ਹੈ। ਉਸ ਦੇ ਗੀਤ ...

                                               

ਪੰਮੀ ਬਾਈ

ਪੰਮੀ ਬਾਈ ਪੰਜਾਬੀ ਗਾਇਕ, ਸੰਗੀਤਕਾਰ ਅਤੇ ਭੰਗੜਾ ਡਾਂਸਰ ਹੈ। ਸੰਸਾਭਰ ਦੇ ਪੰਜਾਬੀ ਸੰਗੀਤ ਵਿੱਚ ਪੰਮੀ ਬਾਈ ਨੇ ਬਹੁਤ ਹੀ ਮਹੱਤਵਪੂਰਨ ਕੰਮ ਕਰਕੇ ਆਪਣਾ ਅਹਿਮ ਸਥਾਨ ਬਣਾਇਆ, ਖ਼ਾਸ ਤੌਰ ਉੱਪਰ ਭੰਗੜੇ ਲਈ ਪਰੰਪਰਾਗਤ ਸੰਗੀਤ ਵਿੱਚ ਆਪਣਾ ਹੱਥ ਅਜ਼ਮਾਇਆ। ਪੰਮੀ ਨੂੰ ਲੋਕਾਂ ਦਾ ਵਧੇਰੇ ਧਿਆਨ "ਅਸ਼ਕੇ" ਤੋਂ ਮਿਲਿ ...

                                               

ਬਰਕਤ ਸਿੱਧੂ

ਬਰਕਤ ਸਿੱਧੂ ਮੋਗਾ, ਪੰਜਾਬ ਵਿਖੇ ਰਹਿੰਦਾ ਸੂਫ਼ੀ ਗਾਇਕ ਹੈ। ਬਰਕਤ ਸਿੱਧੂ ਦੇ ਪਿਤਾ ਦਾ ਨਾਂ ਲਾਲ ਚੰਦ ਅਤੇ ਮਾਤਾ ਦਾ ਨਾਂ ਪਠਾਣੀ ਹੈ। ਉਸਦਾ ਵਿਆਹ ਸ੍ਰੀਮਤੀ ਹੰਸੋ ਦੇਵੀ ਨਾਲ ਹੋਇਆ। ਉਸਦੇ ਤਿੰਨ ਪੁੱਤਰ ਸੁਰਿੰਦਰ ਸਿੱਧੂ,ਮਹਿੰਦਰਪਾਲ ਸਿੱਧੂ ਤੇ ਰਾਜਿੰਦਰਪਾਲ ਸਿੱਧੂ ਅਤੈ ਦੋ ਬੇਟੀਆ ਹਨ। ਪਟਿਆਲਾ ਘਰਾਣੇ ਦੀ ...

                                               

ਬੱਬਲ ਰਾਏ

ਬੱਬਲ ਰਾਏ ਭਾਰਤੀ ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਹੈ। ਬੱਬਲ ਦਾ ਪੈਦਾਇਸ਼ੀ ਨਾਂ "ਸਿਮਰਨਜੀਤ ਸਿੰਘ ਰਾਇ"ਹੈ। ਬੱਬਲ ਨੇ ਯੋਗਰਾਜ ਸਿੰਘ ਤੋਂ ਬੱਲੇ-ਬਾਜ਼ੀ ਦੀ ਟ੍ਰੇਨਿੰਗ ਲਈ ਅਤੇ ਬੱਲੇਬਾਜ਼ ਬਣਨ ਲਈ ਪ੍ਰੇਰਿਤ ਹੋਇਆ। ਪਰ ਮੈਲਬਰਨ ਜਾਣ ਤੋਂ ਬਾਅਦ ਬੱਬਲ ਨੇ ਆਪਣਾ ਇੱਕ ਗਾਣਾ "ਆਸਟਰੇਲੀਆ ਚੱਲੇ", ਯੂ ਟਯੂਬ ...

                                               

ਭਾਨ ਸਿੰਘ ਮਾਹੀ

ਭਾਨ ਸਿੰਘ ਮਾਹੀ ਵੀਹਵੀਂ ਸਦੀ ਦੇ ਸੱਤਵੇਂ ਤੇ ਅੱਠਵੇਂ ਦਹਾਕੇ ਦਾ ਸਰਗਰਮ ਪੰਜਾਬੀ ਗਾਇਕ ਹੈ ਜੋ ਪੰਜਾਬੀ ਗਾਇਕੀ ਦੇ ਪਿੜ ਵਿੱਚ ਆਪਣੇ ਗੀਤ ਰਾਤੀਂ ਜਾਗ ਹੰਝੂਆਂ ਦਾ ਕਿਸ ਲਾਇਆ, ਦੁੱਧ ਨੂੰ ਮਧਾਣੀ ਪੁੱਛਦੀ’ ਨਾਲ ਸਥਾਪਿਤ ਹੋਇਆ।

                                               

ਮਨਿੰਦਰ ਬੁੱਟਰ

ਮਨਿੰਦਰਜੀਤ ਸਿੰਘ ਬੁੱਟਰ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ ਜੋ ਪੰਜਾਬੀ ਸੰਗੀਤ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। ਉਹ "ਸਖੀਆਂ", "ਇੱਕ ਤੇਰਾ ਤੇਰਾ", ਅਤੇ "ਲਾਰੇ" ਗੀਤਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

                                               

ਮਲਕੀਤ ਸਿੰਘ

ਮਲਕੀਤ ਸਿੰਘ ਪੰਜਾਬ ਦਾ ਇੱਕ ਪੰਜਾਬੀ ਗਾਇਕ ਹੈ। ਉਹ 1962 ਈ. ਨੂੰ ਜੰਮਿਆ ਤੇ ਜਲੰਧਰ ਚ ਵੱਡਾ ਹੋਇਆ। ਸੰਨ 2000 ਚ ਉਸ ਨੂੰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਚ ਸਭ ਤੋਂ ਚੋਖੇ ਗਾਣੇ ਗਾਣ ਵਾਲਾ ਮੰਨਿਆ ਗਿਆ ਏ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੀ ਸਨਮਾਨਿਤ ਕੀਤਾ ਗਿਆ ਮਲਕੀਤ ਸਿੰਘ ਕਈ ਭਾਰਤੀ ਟਾਕ ਸ਼ ...

                                               

ਮਹਿੰਦਰ ਕਪੂਰ

ਮਹਿੰਦਰ ਕਪੂਰ ਹਿੰਦੀ ਫ਼ਿਲਮਾਂ ਦੇ ਪ੍ਰਸਿੱਧ ਪਿਠ ਵਰਤੀ ਗਾਇਕ ਸਨ। ਉਨ੍ਹਾਂ ਨੇ ਬੀ ਆਰ ਚੋਪੜਾ ਦੀਆਂ ਫ਼ਿਲਮਾਂ ਹਮਰਾਜ਼, ਗ਼ੁਮਰਾਹ, ਧੁਲ ਕਾ ਫੁਲ, ਧੂੰਧ ਆਦਿ ਵਿੱਚ ਵਿਸ਼ੇਸ਼ ਰੂਪ ਯਾਦਗਾਰ ਗਾਣੇ ਗਾਏ। ਸੰਗੀਤਕਾਰ ਰਵੀ ਨੇ ਹੀ ਜਿਆਦਾ ਤਰ ਇਨ੍ਹਾਂ ਫ਼ਿਲਮਾਂ ਵਿੱਚ ਸੰਗੀਤ ਦਿੱਤਾ। ਮਹਿੰਦਰ ਕਪੂਰ ਦਾ ਜਨਮ ਅੰਮ੍ ...

                                               

ਮਾਸਟਰ ਸਲੀਮ

ਮਾਸਟਰ ਸਲੀਮ ਨੂੰ ਸ਼ਹਿਜ਼ਾਦਾ ਸਲੀਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਪੰਜਾਬ ਵਸਦਾ ਇੱਕ ਭਾਰਤੀ ਗਾਇਕ ਹੈ। ਉਸ ਦੀ ਪਛਾਣ ਭਗਤੀ ਗਾਇਕ ਅਤੇ ਬਾਲੀਵੁੱਡ ਫਿਲਮ ਵਿੱਚ ਪਲੇਬੈਕ ਗਾਇਕ ਦੇ ਤੌਰ ਤੇ ਬਣੀ ਹੋਈ ਹੈ। ਉਸ ਨੇ ਹੇ ਬੇਬੀ, ਦੋਸਤਾਨਾ ਅਤੇ ਲਵ ਅਜ ਕਲ ਵਿੱਚ ਗਾਇਆ। ਉਸਨੇ ਪੰਜਾਬੀ ਸੰਗੀਤ, ਧਾਰਮਿਕ ਅ ...

                                               

ਮਾਸੁਮਾ ਅਨਵਰ

ਡਾ. ਮਾਸੁਮਾ ਅਨਵਰ ਪਾਕਿਸਤਾਨ ਵਿੱਚ ਬੱਚਿਆ ਦੀ ਡਾਕਟਰ ਹੈ ਅਤੇ ਨਾਲ ਹੀ ਇੱਕ ਬਹਿਤਰੀਨ ਗਾਇਕ,ਗੀਤਕਾਰ ਅਤੇ ਸੰਗੀਤਕਾਰ ਵੀ ਹੈ। ਐਮ.ਬੀ.ਬੀ.ਐਸ ਕਰਨ ਤੋਂ ਬਾਅਦ ਇਸਨੇ ਆਪਣੀ ਪਲੇਠੀ ਐਲਬਮ ਢੋਲਾ ਰਲੀਜ਼ ਕੀਤੀ। ਇਸਨੂੰ ਬੈਸਟ ਇਮੈਜਿੰਗ ਟੈਲੈਂਟ-ਮਿਉਜ਼ਿਕ ਅਤੇ 15ਵਾਂ ਲਕਸ ਸਟਾਇਲ ਅਵਾਰਡ ਵੀ ਮਿਲਿਆ।

                                               

ਮਿਲਖੀ ਰਾਮ ਮਿਲਖੀ

ਮਿਲਖੀ ਰਾਮ ਮਿਲਖੀ ਦਾ ਜਨਮ ਲਾਹੌਰ ਜ਼ਿਲ੍ਹੇ ਦੇ ਪਿੰਡ ਵਿੱਚ ਹੋਇਆ। ਉੱਥੇ ਹੀ ਰੇਡੀਓ ਲਈ ਆਡੀਸ਼ਨ ਦਿੱਤਾ ਤੇ ਪਾਸ ਵੀ ਹੋ ਗਿਆ ਸੀ ਪਰ ਅਗਲੇ ਸਾਲ ਵੰਡ ਹੋ ਗਈ ਤੇ ਏਧਰ ਆਉਣਾ ਪੈ ਗਿਆ। ਆਡੀਸ਼ਨ ਮੌਕੇ ਉਸ ਨੇ ‘ਹੀਰ’ ਪੇਸ਼ ਕੀਤੀ ਸੀ। ਵੰਡ ਮਗਰੋਂ ਏਧਰ ਆ ਕੇ ਉਸ ਨੇ ਸਭ ਤੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਵਿ ...

                                               

ਮੁਹੰਮਦ ਰਫ਼ੀ

ਮੁਹੰਮਦ ਰਫ਼ੀ ਇੱਕ ਭਾਰਤੀ ਪਿੱਠਵਰਤੀ ਗਾਇਕ ਅਤੇ ਹਿੰਦੀ ਫਿਲਮ ਉਦਯੋਗ ਦਾ ਸਭ ਤੋਂ ਪ੍ਰਸਿੱਧ ਗਾਇਕ ਸੀ। ਰਫ਼ੀ ਆਪਣੇ ਅਲੱਗ-ਅਲੱਗ ਦੇ ਗਾਣਿਆਂ ਦੇ ਅੰਦਾਜ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤ ...

                                               

ਮੇਜਰ ਰਾਜਸਥਾਨੀ

ਮੇਜਰ ਦਾ ਜਨਮ 14 ਜਨਵਰੀ 1961 ਨੂੰ ਭਾਰਤ ਦੇ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ, ਮਾਤਾ ਧਨ ਕੌਰ ਦੀ ਕੁੱਖੋਂ ਹੋਇਆ। ਇਹ ਇੱਕ ਭੈਣ ਅਤੇ ਪੰਜ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਹਿਜਪ੍ਰੀਤ ਕੌਰ ਨਾਲ਼ ਵਿਆਹ ਤੋਂ ਬਾਅਦ ਇਹ ਪੰਜਾਬ ...

                                               

ਰਣਜੀਤ ਕੌਰ

ਰਣਜੀਤ ਕੌਰ ਭਾਰਤੀ ਪੰਜਾਬ ਦੀ ਇੱਕ ਉੱਘੀ ਪੰਜਾਬੀ ਗਾਇਕਾ ਅਤੇ ਸਾਬਕਾ ਅਦਾਕਾਰਾ ਹੈ। ਇਹ ਮੁਹੰਮਦ ਸਦੀਕ ਨਾਲ ਆਪਣੇ ਦੋਗਾਣਿਆਂ ਸਦਕਾ ਵੀ ਖੂਬ ਮਸ਼ਹੂਰ ਹੈ। ਇਸਨੇ ਗਾਇਕਾ ਅਤੇ ਅਦਾਕਾਰਾ ਵਜੋਂ ਕੁਝ ਪੰਜਾਬੀ ਫ਼ਿਲਮਾਂ ਵੀ ਕੰਮ ਕੀਤਾ ਹੈ। ਜਿਨਾ ਵਿਚੋ ਰਾਣੋ 1982 ਗੁਡੋ ਪਟੋਲਾ ਤੇ ਪੁੰਨਿਆ ਦੀ ਰਾਤ । ਅਜ ਕਲ ਰਣ ...